ਨਿਆਈਂ 14

ਤਦ ਯਾਹਵੇਹ ਦਾ ਆਤਮਾ ਸ਼ਕਤੀਸ਼ਾਲੀ ਰੂਪ ਵਿੱਚ ਉਸ ਉੱਤੇ ਆਇਆ। ਉਹ ਅਸ਼ਕਲੋਨ ਨੂੰ ਗਿਆ, ਉਨ੍ਹਾਂ ਦੇ ਤੀਹ ਬੰਦਿਆਂ ਨੂੰ ਮਾਰਿਆ, ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹ ਕੱਪੜੇ ਉਨ੍ਹਾਂ ਨੂੰ ਦਿੱਤੇ ਜਿਨ੍ਹਾਂ ਨੇ ਬੁਝਾਰਤ ਨੂੰ ਬੁੱਝਿਆ ਸੀ। ਗੁੱਸੇ ਨਾਲ ਸੜਦਾ ਹੋਇਆ, ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਿਆ।

Judges 14:19 (UKJV) And the Spirit of the LORD came upon him, and he went down to Ashkelon, and slew thirty men of them, and took their spoil, and gave change of garments unto them which expounded the riddle. And his anger was kindled, and he went up to his father's house.

17ਉਹ ਤਿਉਹਾਰ ਦੇ ਪੂਰੇ ਸੱਤ ਦਿਨ ਰੋਂਦੀ ਰਹੀ। ਅੰਤ ਵਿੱਚ, ਸੱਤਵੇਂ ਦਿਨ, ਸਮਸੂਨ ਨੇ ਉਸਨੂੰ ਬੁਝਾਰਤ ਦਾ ਹੱਲ ਦੱਸਿਆ, ਉਸ ਦੀ ਪਤਨੀ ਨੇ ਉਸ ਨੂੰ ਤੰਗ ਕਰਦੀ ਰਹੀ। ਉਸਨੇ ਜਾ ਕੇ ਆਪਣੇ ਲੋਕਾਂ ਨੂੰ ਇਹ ਬੁਝਾਰਤ ਦਾ ਅਰਥ ਦੱਸ ਦਿੱਤਾ।

18ਸੱਤਵੇਂ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਨੇ ਉਸਨੂੰ ਕਿਹਾ, “ਸ਼ਹਿਦ ਨਾਲੋਂ ਮਿੱਠਾ ਕੀ ਹੈ? ਬੱਬਰ ਸ਼ੇਰ ਨਾਲੋਂ ਤਾਕਤਵਰ ਕੌਣ ਹੈ?” ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ, ਤਾਂ ਤੁਸੀਂ ਮੇਰੀ ਬੁਝਾਰਤ ਨੂੰ ਕਦੇ ਬੁੱਝਦੇ।”

19ਤਦ ਯਾਹਵੇਹ ਦਾ ਆਤਮਾ ਸ਼ਕਤੀਸ਼ਾਲੀ ਰੂਪ ਵਿੱਚ ਉਸ ਉੱਤੇ ਆਇਆ। ਉਹ ਅਸ਼ਕਲੋਨ ਨੂੰ ਗਿਆ, ਉਨ੍ਹਾਂ ਦੇ ਤੀਹ ਬੰਦਿਆਂ ਨੂੰ ਮਾਰਿਆ, ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹ ਕੱਪੜੇ ਉਨ੍ਹਾਂ ਨੂੰ ਦਿੱਤੇ ਜਿਨ੍ਹਾਂ ਨੇ ਬੁਝਾਰਤ ਨੂੰ ਬੁੱਝਿਆ ਸੀ। ਗੁੱਸੇ ਨਾਲ ਸੜਦਾ ਹੋਇਆ, ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਿਆ।

20ਅਤੇ ਸਮਸੂਨ ਦੀ ਪਤਨੀ ਉਸ ਦੇ ਇੱਕ ਸਾਥੀ ਨੂੰ ਦਿੱਤੀ ਗਈ ਸੀ ਜੋ ਉਸ ਦੇ ਤਿਉਹਾਰ ਵਿੱਚ ਆਇਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.