ਨਿਆਈਂ 14

ਤਦ ਉਸਦੇ ਮਾਤਾ ਪਿਤਾ ਨੇ ਉਸਨੂੰ ਆਖਿਆ ਕਿ ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚੋਂ ਅਤੇ ਸਾਡੇ ਲੋਕਾਂ ਵਿੱਚੋਂ ਕੋਈ ਇਸਤਰੀ ਨਹੀਂ ਹੈ ਜੋ ਤੂੰ ਫ਼ਲਿਸਤੀਆਂ ਅਸੁੰਨਤੀ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ? ਪਰ ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, “ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ।”

Judges 14:3 (UKJV) Then his father and his mother said unto him, Is there not a woman among the daughters of your brethren, or among all my people, that you go to take a wife of the uncircumcised Philistines? And Samson said unto his father, Get her for me; for she pleases me well.

1ਸਮਸੂਨ ਤਿਮਨਾਹ ਨੂੰ ਗਿਆ ਅਤੇ ਉੱਥੇ ਉਸਨੇ ਇੱਕ ਜਵਾਨ ਫ਼ਲਿਸਤੀ ਔਰਤ ਨੂੰ ਵੇਖਿਆ।

2ਜਦੋਂ ਉਹ ਵਾਪਸ ਆਇਆ, ਉਸਨੇ ਆਪਣੇ ਮਾਤਾ-ਪਿਤਾ ਨੂੰ ਕਿਹਾ, “ਮੈਂ ਤਿਮਨਾਹ ਵਿੱਚ ਇੱਕ ਫ਼ਲਿਸਤੀ ਔਰਤ ਨੂੰ ਦੇਖਿਆ ਹੈ। ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਵਾ ਦਿਉ।”

3ਤਦ ਉਸਦੇ ਮਾਤਾ ਪਿਤਾ ਨੇ ਉਸਨੂੰ ਆਖਿਆ ਕਿ ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚੋਂ ਅਤੇ ਸਾਡੇ ਲੋਕਾਂ ਵਿੱਚੋਂ ਕੋਈ ਇਸਤਰੀ ਨਹੀਂ ਹੈ ਜੋ ਤੂੰ ਫ਼ਲਿਸਤੀਆਂ ਅਸੁੰਨਤੀ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ? ਪਰ ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, “ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ।”

4ਉਸ ਦੇ ਮਾਤਾ-ਪਿਤਾ ਨੂੰ ਪਤਾ ਨਹੀਂ ਸੀ ਕਿ ਇਹ ਯਾਹਵੇਹ ਵੱਲੋਂ ਹੈ, ਜੋ ਫ਼ਲਿਸਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਲੱਭ ਰਿਹਾ ਸੀ ਕਿਉਂਕਿ ਉਸ ਸਮੇਂ ਫ਼ਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।

5ਸਮਸੂਨ ਆਪਣੇ ਮਾਤਾ-ਪਿਤਾ ਨਾਲ ਤਿਮਨਾਹ ਨੂੰ ਗਿਆ। ਜਦੋਂ ਉਹ ਤਿਮਨਾਹ ਦੇ ਅੰਗੂਰੀ ਬਾਗ਼ਾਂ ਕੋਲ ਪਹੁੰਚੇ, ਤਾਂ ਅਚਾਨਕ ਇੱਕ ਬੱਬਰ ਸ਼ੇਰ ਗਰਜਦਾ ਹੋਇਆ ਉਸ ਵੱਲ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.