ਨਿਆਈਂ 14

ਸਮਸੂਨ ਤਿਮਨਾਹ ਨੂੰ ਗਿਆ ਅਤੇ ਉੱਥੇ ਉਸਨੇ ਇੱਕ ਜਵਾਨ ਫ਼ਲਿਸਤੀ ਔਰਤ ਨੂੰ ਵੇਖਿਆ।

Judges 14:1 (UKJV) And Samson went down to Timnath, and saw a woman in Timnath of the daughters of the Philistines.

1ਸਮਸੂਨ ਤਿਮਨਾਹ ਨੂੰ ਗਿਆ ਅਤੇ ਉੱਥੇ ਉਸਨੇ ਇੱਕ ਜਵਾਨ ਫ਼ਲਿਸਤੀ ਔਰਤ ਨੂੰ ਵੇਖਿਆ।

2ਜਦੋਂ ਉਹ ਵਾਪਸ ਆਇਆ, ਉਸਨੇ ਆਪਣੇ ਮਾਤਾ-ਪਿਤਾ ਨੂੰ ਕਿਹਾ, “ਮੈਂ ਤਿਮਨਾਹ ਵਿੱਚ ਇੱਕ ਫ਼ਲਿਸਤੀ ਔਰਤ ਨੂੰ ਦੇਖਿਆ ਹੈ। ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਵਾ ਦਿਉ।”

3ਤਦ ਉਸਦੇ ਮਾਤਾ ਪਿਤਾ ਨੇ ਉਸਨੂੰ ਆਖਿਆ ਕਿ ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚੋਂ ਅਤੇ ਸਾਡੇ ਲੋਕਾਂ ਵਿੱਚੋਂ ਕੋਈ ਇਸਤਰੀ ਨਹੀਂ ਹੈ ਜੋ ਤੂੰ ਫ਼ਲਿਸਤੀਆਂ ਅਸੁੰਨਤੀ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ? ਪਰ ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, “ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.