ਨਿਆਈਂ 15

ਯਹੂਦਾਹ ਦੇ ਮਨੁੱਖਾਂ ਨੇ ਸਮਸੂਨ ਨੂੰ ਕਿਹਾ, “ਅਸੀਂ ਤੈਨੂੰ ਬੰਨ੍ਹਣ ਅਤੇ ਫ਼ਲਿਸਤੀਆਂ ਦੇ ਹਵਾਲੇ ਕਰਨ ਆਏ ਹਾਂ।” ਸਮਸੂਨ ਨੇ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।”

Judges 15:12 (UKJV) And they said unto him, We are come down to bind you, that we may deliver you into the hand of the Philistines. And Samson said unto them, Swear unto me, that all of you will not fall upon me yourselves.

10ਯਹੂਦਾਹ ਦੇ ਲੋਕਾਂ ਨੇ ਪੁੱਛਿਆ, “ਤੁਸੀਂ ਸਾਡੇ ਨਾਲ ਲੜਨ ਲਈ ਕਿਉਂ ਆਏ ਹੋ?” ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ, ਉਸ ਨਾਲ ਉਹ ਕਰਨ ਲਈ ਜਿਵੇਂ ਉਸਨੇ ਸਾਡੇ ਨਾਲ ਕੀਤਾ ਸੀ।”

11ਤਦ ਯਹੂਦਾਹ ਦੇ ਤਿੰਨ ਹਜ਼ਾਰ ਮਨੁੱਖ ਏਤਾਮ ਦੀ ਚੱਟਾਨ ਦੀ ਗੁਫ਼ਾ ਵਿੱਚ ਗਏ ਅਤੇ ਸਮਸੂਨ ਨੂੰ ਆਖਿਆ, “ਕੀ ਤੈਨੂੰ ਪਤਾ ਨਹੀਂ ਕਿ ਫ਼ਲਿਸਤੀ ਸਾਡੇ ਉੱਤੇ ਹਾਕਮ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?” ਉਸਨੇ ਜਵਾਬ ਦਿੱਤਾ, “ਮੈਂ ਉਹਨਾਂ ਨਾਲ ਉਹੀ ਕੀਤਾ ਜੋ ਉਹਨਾਂ ਨੇ ਮੇਰੇ ਨਾਲ ਕੀਤਾ।”

12ਯਹੂਦਾਹ ਦੇ ਮਨੁੱਖਾਂ ਨੇ ਸਮਸੂਨ ਨੂੰ ਕਿਹਾ, “ਅਸੀਂ ਤੈਨੂੰ ਬੰਨ੍ਹਣ ਅਤੇ ਫ਼ਲਿਸਤੀਆਂ ਦੇ ਹਵਾਲੇ ਕਰਨ ਆਏ ਹਾਂ।” ਸਮਸੂਨ ਨੇ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।”

13ਉਨ੍ਹਾਂ ਨੇ ਕਿਹਾ, “ਅਸੀਂ ਨਹੀਂ ਕਰਾਂਗੇ, ਅਸੀਂ ਸਿਰਫ ਤੈਨੂੰ ਬੰਨ੍ਹਾਂਗੇ ਅਤੇ ਤੈਨੂੰ ਉਨ੍ਹਾਂ ਦੇ ਹਵਾਲੇ ਕਰਾਂਗੇ। ਅਸੀਂ ਤੈਨੂੰ ਨਹੀਂ ਮਾਰਾਂਗੇ।” ਇਸ ਲਈ ਉਨ੍ਹਾਂ ਨੇ ਉਸਨੂੰ ਦੋ ਨਵੀਆਂ ਰੱਸੀਆਂ ਨਾਲ ਬੰਨ੍ਹਿਆ ਅਤੇ ਉਸਨੂੰ ਚੱਟਾਨ ਤੋਂ ਉੱਪਰ ਲੈ ਗਏ।

14ਜਦੋਂ ਉਹ ਲੇਹੀ ਦੇ ਨੇੜੇ ਪਹੁੰਚਿਆ ਤਾਂ ਫ਼ਲਿਸਤੀ ਚੀਕਦੇ ਹੋਏ ਉਸਦੇ ਵੱਲ ਆਏ। ਤਦ ਯਾਹਵੇਹ ਦਾ ਆਤਮਾ ਉਸ ਉੱਤੇ ਵੱਡੇ ਜੋਰ ਨਾਲ ਆਇਆ। ਉਸ ਦੀਆਂ ਬਾਹਾਂ ਦੀਆਂ ਰੱਸੀਆਂ ਅੱਗ ਨਾਲ ਸੜੇ ਹੋਏ ਸਣ ਵਾਂਗ ਬਣ ਗਈਆਂ ਅਤੇ ਉਸ ਦੇ ਹੱਥਾਂ ਤੋਂ ਬੰਧਨ ਖੁੱਲ੍ਹ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.