ਨਿਆਈਂ 15

ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਇਸ ਤਰ੍ਹਾਂ ਕੀਤਾ ਹੈ, ਮੈਂ ਵੀ ਸਹੁੰ ਖਾਂਦਾ ਹਾਂ ਕਿ ਜਦੋਂ ਤੱਕ ਮੈਂ ਤੁਹਾਡੇ ਤੋਂ ਬਦਲਾ ਨਹੀਂ ਲਵਾਂਗਾ, ਮੈਂ ਸ਼ਾਂਤ ਨਹੀਂ ਹੋਵਾਂਗਾ।”

Judges 15:7 (UKJV) And Samson said unto them, Though all of you have done this, yet will I be avenged of you, and after that I will cease.

5ਅਤੇ ਮਸ਼ਾਲਾਂ ਬਾਲ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੇ ਖੜ੍ਹੀਆਂ ਅਨਾਜ ਦੀਆਂ ਫ਼ਸਲਾਂ ਵਿੱਚ ਛੱਡ ਦਿੱਤਾ। ਇਸ ਤਰ੍ਹਾਂ ਉਸਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫ਼ਸਲਾਂ ਅਤੇ ਅੰਗੂਰੀ ਦੇ ਬਾਗ ਅਤੇ ਜ਼ੈਤੂਨ ਦੇ ਬਾਗ਼ ਵੀ ਸਾੜ ਦਿੱਤੇ।

6ਜਦੋਂ ਫ਼ਲਿਸਤੀਆਂ ਨੇ ਪੁੱਛਿਆ, “ਇਹ ਕਿਸਨੇ ਕੀਤਾ?” ਲੋਕਾਂ ਨੇ ਕਿਹਾ, “ਤਿਮਨਾਹ ਦੇ ਜਵਾਈ ਸਮਸੂਨ ਨੇ ਕਿਉਂਕਿ ਉਸਦੀ ਪਤਨੀ ਉਸਦੇ ਸਾਥੀ ਨੂੰ ਦਿੱਤੀ ਗਈ ਸੀ।” ਇਸ ਲਈ ਫ਼ਲਿਸਤੀਆਂ ਨੇ ਜਾ ਕੇ ਉਸਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਸਾੜ ਦਿੱਤਾ।

7ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਇਸ ਤਰ੍ਹਾਂ ਕੀਤਾ ਹੈ, ਮੈਂ ਵੀ ਸਹੁੰ ਖਾਂਦਾ ਹਾਂ ਕਿ ਜਦੋਂ ਤੱਕ ਮੈਂ ਤੁਹਾਡੇ ਤੋਂ ਬਦਲਾ ਨਹੀਂ ਲਵਾਂਗਾ, ਮੈਂ ਸ਼ਾਂਤ ਨਹੀਂ ਹੋਵਾਂਗਾ।”

8ਉਸ ਨੇ ਉਨ੍ਹਾਂ ਉੱਤੇ ਬੇਰਹਿਮੀ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵੱਢ ਸੁੱਟਿਆ। ਫਿਰ ਉਹ ਹੇਠਾਂ ਗਿਆ ਅਤੇ ਏਤਾਮ ਦੀ ਚੱਟਾਨ ਦੀ ਇੱਕ ਗੁਫ਼ਾ ਵਿੱਚ ਠਹਿਰਿਆ।

9ਫ਼ਲਿਸਤੀਆਂ ਨੇ ਚੜ੍ਹ ਕੇ ਯਹੂਦਾਹ ਵਿੱਚ ਡੇਰੇ ਲਾਏ ਅਤੇ ਲੇਹੀ ਦੇ ਨੇੜੇ ਫੈਲ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.