ਨਿਆਈਂ 16

ਪਰ ਸਮਸੂਨ ਅੱਧੀ ਰਾਤ ਤੱਕ ਉੱਥੇ ਰਿਹਾ, ਤਦ ਉਹ ਉੱਠਿਆ ਅਤੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਨੂੰ ਦੋਹਾਂ ਪੱਲਿਆਂ ਦੇ ਸਮੇਤ ਫੜ ਲਿਆ, ਪਰ ਉਸ ਨੇ ਪੱਟੀਆਂ ਸਮੇਤ ਸਭ ਕੁਝ ਪੱਟ ਦਿੱਤਾ। ਉਸ ਨੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਅਤੇ ਉਨ੍ਹਾਂ ਨੂੰ ਪਹਾੜੀ ਦੀ ਸਿਖਰ ਉੱਤੇ ਲੈ ਗਿਆ ਜੋ ਹੇਬਰੋਨ ਦੇ ਸਾਹਮਣੇ ਸੀ।

Judges 16:3 (UKJV) And Samson lay till midnight, and arose at midnight, and took the doors of the gate of the city, and the two posts, and went away with them, bar and all, and put them upon his shoulders, and carried them up to the top of an hill that is before Hebron.

1ਇੱਕ ਦਿਨ ਸਮਸੂਨ ਗਾਜ਼ਾ ਗਿਆ, ਜਿੱਥੇ ਉਸਨੇ ਇੱਕ ਵੇਸਵਾ ਵੇਖੀ। ਉਹ ਉਸ ਨਾਲ ਰਾਤ ਕੱਟਣ ਲਈ ਉਸ ਕੋਲ ਅੰਦਰ ਗਿਆ।

2ਗਾਜ਼ਾ ਦੇ ਲੋਕਾਂ ਨੂੰ ਦੱਸਿਆ ਗਿਆ, “ਸਮਸੂਨ ਇੱਥੇ ਹੈ!” ਇਸ ਲਈ ਉਨ੍ਹਾਂ ਨੇ ਉਸ ਥਾਂ ਨੂੰ ਘੇਰ ਲਿਆ ਅਤੇ ਸਾਰੀ ਰਾਤ ਸ਼ਹਿਰ ਦੇ ਫ਼ਾਟਕ ਉੱਤੇ ਉਸ ਦੀ ਉਡੀਕ ਵਿੱਚ ਬੈਠੇ ਰਹੇ। ਉਨ੍ਹਾਂ ਨੇ ਰਾਤ ਨੂੰ ਕੋਈ ਹਿਲਜੁਲ ਨਹੀਂ ਕੀਤੀ, ਉਹ ਇਹ ਕਹਿੰਦੇ ਸਨ, “ਸਵੇਰੇ ਅਸੀਂ ਇਸਨੂੰ ਮਾਰ ਦੇਵਾਂਗੇ।”

3ਪਰ ਸਮਸੂਨ ਅੱਧੀ ਰਾਤ ਤੱਕ ਉੱਥੇ ਰਿਹਾ, ਤਦ ਉਹ ਉੱਠਿਆ ਅਤੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਨੂੰ ਦੋਹਾਂ ਪੱਲਿਆਂ ਦੇ ਸਮੇਤ ਫੜ ਲਿਆ, ਪਰ ਉਸ ਨੇ ਪੱਟੀਆਂ ਸਮੇਤ ਸਭ ਕੁਝ ਪੱਟ ਦਿੱਤਾ। ਉਸ ਨੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਅਤੇ ਉਨ੍ਹਾਂ ਨੂੰ ਪਹਾੜੀ ਦੀ ਸਿਖਰ ਉੱਤੇ ਲੈ ਗਿਆ ਜੋ ਹੇਬਰੋਨ ਦੇ ਸਾਹਮਣੇ ਸੀ।

4ਕੁਝ ਸਮੇਂ ਬਾਅਦ, ਉਸਨੂੰ ਸੋਰੇਕ ਦੀ ਵਾਦੀ ਵਿੱਚ ਇੱਕ ਔਰਤ ਨਾਲ ਪਿਆਰ ਹੋ ਗਿਆ ਜਿਸਦਾ ਨਾਮ ਦਲੀਲਾਹ ਸੀ।

5ਫ਼ਲਿਸਤੀਆਂ ਦੇ ਹਾਕਮ ਉਸ ਕੋਲ ਗਏ ਅਤੇ ਆਖਿਆ, “ਵੇਖ, ਕੀ ਤੂੰ ਉਸ ਨੂੰ ਫੁਸਲਾ ਕੇ ਉਸ ਦੀ ਮਹਾਨ ਸ਼ਕਤੀ ਦਾ ਭੇਤ ਪਤਾ ਕਰ ਸਕਦੀ ਹੈ? ਤਾਂ ਜੋ ਅਸੀਂ ਉਸਨੂੰ ਕਾਬੂ ਕਰਕੇ ਉਸਨੂੰ ਬੰਨ੍ਹ ਕੇ ਅਧੀਨ ਕਰ ਸਕੀਏ। ਸਾਡੇ ਵਿੱਚੋਂ ਹਰ ਇੱਕ ਤੁਹਾਨੂੰ ਗਿਆਰਾਂ ਸੌ ਸ਼ੈਕੇਲ ਚਾਂਦੀ ਦੇਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.