3ਪਰ ਸਮਸੂਨ ਅੱਧੀ ਰਾਤ ਤੱਕ ਉੱਥੇ ਰਿਹਾ, ਤਦ ਉਹ ਉੱਠਿਆ ਅਤੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਨੂੰ ਦੋਹਾਂ ਪੱਲਿਆਂ ਦੇ ਸਮੇਤ ਫੜ ਲਿਆ, ਪਰ ਉਸ ਨੇ ਪੱਟੀਆਂ ਸਮੇਤ ਸਭ ਕੁਝ ਪੱਟ ਦਿੱਤਾ। ਉਸ ਨੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਅਤੇ ਉਨ੍ਹਾਂ ਨੂੰ ਪਹਾੜੀ ਦੀ ਸਿਖਰ ਉੱਤੇ ਲੈ ਗਿਆ ਜੋ ਹੇਬਰੋਨ ਦੇ ਸਾਹਮਣੇ ਸੀ।
4ਕੁਝ ਸਮੇਂ ਬਾਅਦ, ਉਸਨੂੰ ਸੋਰੇਕ ਦੀ ਵਾਦੀ ਵਿੱਚ ਇੱਕ ਔਰਤ ਨਾਲ ਪਿਆਰ ਹੋ ਗਿਆ ਜਿਸਦਾ ਨਾਮ ਦਲੀਲਾਹ ਸੀ।
5ਫ਼ਲਿਸਤੀਆਂ ਦੇ ਹਾਕਮ ਉਸ ਕੋਲ ਗਏ ਅਤੇ ਆਖਿਆ, “ਵੇਖ, ਕੀ ਤੂੰ ਉਸ ਨੂੰ ਫੁਸਲਾ ਕੇ ਉਸ ਦੀ ਮਹਾਨ ਸ਼ਕਤੀ ਦਾ ਭੇਤ ਪਤਾ ਕਰ ਸਕਦੀ ਹੈ? ਤਾਂ ਜੋ ਅਸੀਂ ਉਸਨੂੰ ਕਾਬੂ ਕਰਕੇ ਉਸਨੂੰ ਬੰਨ੍ਹ ਕੇ ਅਧੀਨ ਕਰ ਸਕੀਏ। ਸਾਡੇ ਵਿੱਚੋਂ ਹਰ ਇੱਕ ਤੁਹਾਨੂੰ ਗਿਆਰਾਂ ਸੌ ਸ਼ੈਕੇਲ ਚਾਂਦੀ ਦੇਵੇਗਾ।”
6ਇਸ ਲਈ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਦੱਸ ਅਤੇ ਤੈਨੂੰ ਕਿਵੇਂ ਬੰਨ੍ਹਿਆ ਜਾ ਸਕਦਾ ਹੈ ਅਤੇ ਆਪਣੇ ਅਧੀਨ ਕੀਤਾ ਜਾ ਸਕਦਾ ਹੈ।”
7ਸਮਸੂਨ ਨੇ ਉਸ ਨੂੰ ਕਿਹਾ, “ਜੇ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ।”