4ਕੁਝ ਸਮੇਂ ਬਾਅਦ, ਉਸਨੂੰ ਸੋਰੇਕ ਦੀ ਵਾਦੀ ਵਿੱਚ ਇੱਕ ਔਰਤ ਨਾਲ ਪਿਆਰ ਹੋ ਗਿਆ ਜਿਸਦਾ ਨਾਮ ਦਲੀਲਾਹ ਸੀ।
5ਫ਼ਲਿਸਤੀਆਂ ਦੇ ਹਾਕਮ ਉਸ ਕੋਲ ਗਏ ਅਤੇ ਆਖਿਆ, “ਵੇਖ, ਕੀ ਤੂੰ ਉਸ ਨੂੰ ਫੁਸਲਾ ਕੇ ਉਸ ਦੀ ਮਹਾਨ ਸ਼ਕਤੀ ਦਾ ਭੇਤ ਪਤਾ ਕਰ ਸਕਦੀ ਹੈ? ਤਾਂ ਜੋ ਅਸੀਂ ਉਸਨੂੰ ਕਾਬੂ ਕਰਕੇ ਉਸਨੂੰ ਬੰਨ੍ਹ ਕੇ ਅਧੀਨ ਕਰ ਸਕੀਏ। ਸਾਡੇ ਵਿੱਚੋਂ ਹਰ ਇੱਕ ਤੁਹਾਨੂੰ ਗਿਆਰਾਂ ਸੌ ਸ਼ੈਕੇਲ ਚਾਂਦੀ ਦੇਵੇਗਾ।”
6ਇਸ ਲਈ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਦੱਸ ਅਤੇ ਤੈਨੂੰ ਕਿਵੇਂ ਬੰਨ੍ਹਿਆ ਜਾ ਸਕਦਾ ਹੈ ਅਤੇ ਆਪਣੇ ਅਧੀਨ ਕੀਤਾ ਜਾ ਸਕਦਾ ਹੈ।”
7ਸਮਸੂਨ ਨੇ ਉਸ ਨੂੰ ਕਿਹਾ, “ਜੇ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ।”
8ਤਦ ਫ਼ਲਿਸਤੀਆਂ ਦੇ ਹਾਕਮਾਂ ਨੇ ਉਸ ਨੂੰ ਸੱਤ ਤਾਜ਼ੀਆਂ ਛੰਮਕਾਂ ਜੋ ਹਰੀਆਂ ਸਨ ਲਿਆਏ ਅਤੇ ਉਸ ਨੂੰ ਉਨ੍ਹਾਂ ਨਾਲ ਬੰਨ੍ਹ ਦਿੱਤਾ।