ਨਿਆਈਂ 16

ਸਮਸੂਨ ਨੇ ਉਸ ਨੂੰ ਕਿਹਾ, “ਜੇ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ।”

Judges 16:7 (UKJV) And Samson said unto her, If they bind me with seven green withes that were never dried, then shall I be weak, and be as another man.

5ਫ਼ਲਿਸਤੀਆਂ ਦੇ ਹਾਕਮ ਉਸ ਕੋਲ ਗਏ ਅਤੇ ਆਖਿਆ, “ਵੇਖ, ਕੀ ਤੂੰ ਉਸ ਨੂੰ ਫੁਸਲਾ ਕੇ ਉਸ ਦੀ ਮਹਾਨ ਸ਼ਕਤੀ ਦਾ ਭੇਤ ਪਤਾ ਕਰ ਸਕਦੀ ਹੈ? ਤਾਂ ਜੋ ਅਸੀਂ ਉਸਨੂੰ ਕਾਬੂ ਕਰਕੇ ਉਸਨੂੰ ਬੰਨ੍ਹ ਕੇ ਅਧੀਨ ਕਰ ਸਕੀਏ। ਸਾਡੇ ਵਿੱਚੋਂ ਹਰ ਇੱਕ ਤੁਹਾਨੂੰ ਗਿਆਰਾਂ ਸੌ ਸ਼ੈਕੇਲ ਚਾਂਦੀ ਦੇਵੇਗਾ।”

6ਇਸ ਲਈ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਦੱਸ ਅਤੇ ਤੈਨੂੰ ਕਿਵੇਂ ਬੰਨ੍ਹਿਆ ਜਾ ਸਕਦਾ ਹੈ ਅਤੇ ਆਪਣੇ ਅਧੀਨ ਕੀਤਾ ਜਾ ਸਕਦਾ ਹੈ।”

7ਸਮਸੂਨ ਨੇ ਉਸ ਨੂੰ ਕਿਹਾ, “ਜੇ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ।”

8ਤਦ ਫ਼ਲਿਸਤੀਆਂ ਦੇ ਹਾਕਮਾਂ ਨੇ ਉਸ ਨੂੰ ਸੱਤ ਤਾਜ਼ੀਆਂ ਛੰਮਕਾਂ ਜੋ ਹਰੀਆਂ ਸਨ ਲਿਆਏ ਅਤੇ ਉਸ ਨੂੰ ਉਨ੍ਹਾਂ ਨਾਲ ਬੰਨ੍ਹ ਦਿੱਤਾ।

9ਉਸ ਔਰਤ ਨੇ ਆਪਣੇ ਘਰ ਦੇ ਅੰਦਰਲੇ ਕਮਰੇ ਵਿੱਚ ਕੁਝ ਆਦਮੀਆਂ ਨੂੰ ਲੁਕਾ ਲਿਆ। ਉਸਨੇ ਉਸਨੂੰ ਪੁਕਾਰਿਆ, “ਸਮਸੂਨ, ਫ਼ਲਿਸਤੀ ਤੇਰੇ ਉੱਤੇ ਹਨ!” ਪਰ ਉਸਨੇ ਕਮਾਨ ਦੇ ਰੱਸਿਆ ਨੂੰ ਇੰਨੀ ਅਸਾਨੀ ਨਾਲ ਤੋੜਿਆ ਜਿਵੇਂ ਕਿ ਇੱਕ ਤਾਰ ਦਾ ਟੁਕੜਾ ਜਦੋਂ ਅੱਗ ਦੇ ਨੇੜੇ ਆਉਂਦਾ ਹੈ। ਇਸ ਲਈ ਉਸ ਦੀ ਤਾਕਤ ਦਾ ਰਾਜ ਨਹੀਂ ਲੱਭਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.