ਨਿਆਈਂ 17

ਉਸਨੇ ਆਪਣੀ ਮਾਂ ਨੂੰ ਕਿਹਾ, “ਚਾਂਦੀ ਦੇ ਗਿਆਰਾਂ ਸੌ ਸਿੱਕੇ ਜੋ ਤੇਰੇ ਕੋਲੋਂ ਲਏ ਗਏ ਸਨ ਅਤੇ ਜਿਸ ਬਾਰੇ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ ਸੀ, ਵੇਖ ਉਹ ਚਾਂਦੀ ਮੇਰੇ ਕੋਲ ਹੈ; ਮੈਂ ਹੀ ਉਹਨਾਂ ਸਿੱਕਿਆਂ ਨੂੰ ਲਿਆ ਸੀ।” ਤਦ ਉਸਦੀ ਮਾਂ ਨੇ ਕਿਹਾ, “ਹੇ ਮੇਰੇ ਪੁੱਤਰ, ਯਾਹਵੇਹ ਤੈਨੂੰ ਅਸੀਸ ਦੇਵੇ!”

Judges 17:2 (UKJV) And he said unto his mother, The eleven hundred shekels of silver that were taken from you, about which you cursed, and spoke of also in mine ears, behold, the silver is with me; I took it. And his mother said, Blessed be you of the LORD, my son.

1ਹੁਣ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੀਕਾਹ ਨਾਂ ਦਾ ਇੱਕ ਆਦਮੀ ਸੀ

2ਉਸਨੇ ਆਪਣੀ ਮਾਂ ਨੂੰ ਕਿਹਾ, “ਚਾਂਦੀ ਦੇ ਗਿਆਰਾਂ ਸੌ ਸਿੱਕੇ ਜੋ ਤੇਰੇ ਕੋਲੋਂ ਲਏ ਗਏ ਸਨ ਅਤੇ ਜਿਸ ਬਾਰੇ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ ਸੀ, ਵੇਖ ਉਹ ਚਾਂਦੀ ਮੇਰੇ ਕੋਲ ਹੈ; ਮੈਂ ਹੀ ਉਹਨਾਂ ਸਿੱਕਿਆਂ ਨੂੰ ਲਿਆ ਸੀ।” ਤਦ ਉਸਦੀ ਮਾਂ ਨੇ ਕਿਹਾ, “ਹੇ ਮੇਰੇ ਪੁੱਤਰ, ਯਾਹਵੇਹ ਤੈਨੂੰ ਅਸੀਸ ਦੇਵੇ!”

3ਜਦੋਂ ਉਸਨੇ ਚਾਂਦੀ ਦੇ ਗਿਆਰਾਂ ਸੌ ਸਿੱਕੇ ਆਪਣੀ ਮਾਂ ਨੂੰ ਵਾਪਸ ਕਰ ਦਿੱਤੇ, ਤਾਂ ਉਸਨੇ ਕਿਹਾ, “ਮੈਂ ਆਪਣੀ ਚਾਂਦੀ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਕਰਦੀ ਹਾਂ ਕਿ ਮੇਰਾ ਪੁੱਤਰ ਚਾਂਦੀ ਨਾਲ ਮੜ੍ਹੀ ਹੋਈ ਮੂਰਤ ਬਣਾਵੇ। ਮੈਂ ਇਹ ਤੈਨੂੰ ਵਾਪਸ ਦੇ ਦਿਆਂਗੀ।”

4ਇਸ ਲਈ ਜਦੋਂ ਉਸਨੇ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ, ਤਾਂ ਉਸਨੇ ਦੋ ਸੌ ਚਾਂਦੀ ਦੇ ਸਿੱਕੇ ਲੈ ਕੇ ਢਾਲਣ ਵਾਲੇ ਕਾਰੀਗਰ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੂਰਤ ਮੀਕਾਹ ਦੇ ਘਰ ਵਿੱਚ ਰਹੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.