ਨਿਆਈਂ 17

ਉਸ ਆਦਮੀ ਮੀਕਾਹ ਨੇ ਇੱਕ ਮੰਦਰ ਬਣਿਆ ਹੋਇਆ ਸੀ, ਅਤੇ ਉਸਨੇ ਇੱਕ ਏਫ਼ੋਦ ਤਿਰਾਫੀਮ ਅਰਥਾਤ ਘਰੇਲੂ ਦੇਵਤੇ ਬਣਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਉਸ ਮੰਦਰ ਵਿੱਚ ਜਾਜਕ ਬਣਾਇਆ।

Judges 17:5 (UKJV) And the man Micah had an house of gods, and made an ephod, and teraphim, and consecrated one of his sons, who became his priest.

3ਜਦੋਂ ਉਸਨੇ ਚਾਂਦੀ ਦੇ ਗਿਆਰਾਂ ਸੌ ਸਿੱਕੇ ਆਪਣੀ ਮਾਂ ਨੂੰ ਵਾਪਸ ਕਰ ਦਿੱਤੇ, ਤਾਂ ਉਸਨੇ ਕਿਹਾ, “ਮੈਂ ਆਪਣੀ ਚਾਂਦੀ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਕਰਦੀ ਹਾਂ ਕਿ ਮੇਰਾ ਪੁੱਤਰ ਚਾਂਦੀ ਨਾਲ ਮੜ੍ਹੀ ਹੋਈ ਮੂਰਤ ਬਣਾਵੇ। ਮੈਂ ਇਹ ਤੈਨੂੰ ਵਾਪਸ ਦੇ ਦਿਆਂਗੀ।”

4ਇਸ ਲਈ ਜਦੋਂ ਉਸਨੇ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ, ਤਾਂ ਉਸਨੇ ਦੋ ਸੌ ਚਾਂਦੀ ਦੇ ਸਿੱਕੇ ਲੈ ਕੇ ਢਾਲਣ ਵਾਲੇ ਕਾਰੀਗਰ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੂਰਤ ਮੀਕਾਹ ਦੇ ਘਰ ਵਿੱਚ ਰਹੀ।

5ਉਸ ਆਦਮੀ ਮੀਕਾਹ ਨੇ ਇੱਕ ਮੰਦਰ ਬਣਿਆ ਹੋਇਆ ਸੀ, ਅਤੇ ਉਸਨੇ ਇੱਕ ਏਫ਼ੋਦ ਤਿਰਾਫੀਮ ਅਰਥਾਤ ਘਰੇਲੂ ਦੇਵਤੇ ਬਣਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਉਸ ਮੰਦਰ ਵਿੱਚ ਜਾਜਕ ਬਣਾਇਆ।

6ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।

7ਯਹੂਦਾਹ ਦੇ ਬੈਤਲਹਮ ਤੋਂ ਇੱਕ ਨੌਜਵਾਨ ਲੇਵੀ, ਜੋ ਯਹੂਦਾਹ ਦੇ ਗੋਤ ਵਿੱਚ ਰਹਿੰਦਾ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.