ਨਿਆਈਂ 17

ਯਹੂਦਾਹ ਦੇ ਬੈਤਲਹਮ ਤੋਂ ਇੱਕ ਨੌਜਵਾਨ ਲੇਵੀ, ਜੋ ਯਹੂਦਾਹ ਦੇ ਗੋਤ ਵਿੱਚ ਰਹਿੰਦਾ ਸੀ,

Judges 17:7 (UKJV) And there was a young man out of Bethlehemjudah of the family of Judah, who was a Levite, and he sojourned there.

5ਉਸ ਆਦਮੀ ਮੀਕਾਹ ਨੇ ਇੱਕ ਮੰਦਰ ਬਣਿਆ ਹੋਇਆ ਸੀ, ਅਤੇ ਉਸਨੇ ਇੱਕ ਏਫ਼ੋਦ ਤਿਰਾਫੀਮ ਅਰਥਾਤ ਘਰੇਲੂ ਦੇਵਤੇ ਬਣਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਉਸ ਮੰਦਰ ਵਿੱਚ ਜਾਜਕ ਬਣਾਇਆ।

6ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।

7ਯਹੂਦਾਹ ਦੇ ਬੈਤਲਹਮ ਤੋਂ ਇੱਕ ਨੌਜਵਾਨ ਲੇਵੀ, ਜੋ ਯਹੂਦਾਹ ਦੇ ਗੋਤ ਵਿੱਚ ਰਹਿੰਦਾ ਸੀ,

8ਇਹ ਮਨੁੱਖ ਬੈਤਲਹਮ ਯਹੂਦਾਹ ਨੂੰ ਛੱਡ ਕੇ ਰਹਿਣ ਲਈ ਕਿਸੇ ਹੋਰ ਥਾਂ ਦੀ ਭਾਲ ਵਿੱਚ ਗਿਆ। ਰਾਹ ਵਿੱਚ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਆਇਆ।

9ਮੀਕਾਹ ਨੇ ਉਸਨੂੰ ਪੁੱਛਿਆ, “ਤੂੰ ਕਿੱਥੋਂ ਦਾ ਹੈ?” ਉਸਨੇ ਕਿਹਾ, “ਮੈਂ ਯਹੂਦਾਹ ਦੇ ਬੈਤਲਹਮ ਤੋਂ ਇੱਕ ਲੇਵੀ ਹਾਂ ਅਤੇ ਮੈਂ ਰਹਿਣ ਲਈ ਜਗ੍ਹਾ ਲੱਭ ਰਿਹਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.