11ਤਦ ਦਾਨੀਆਂ ਵਿੱਚੋਂ ਛੇ ਸੌ ਮਨੁੱਖ ਲੜਾਈ ਲਈ ਹਥਿਆਰਬੰਦ ਹੋ ਕੇ ਜ਼ੋਰਾਹ ਅਤੇ ਅਸ਼ਤਾਓਲ ਤੋਂ ਚੱਲ ਪਏ।
12ਰਸਤੇ ਵਿੱਚ ਉਨ੍ਹਾਂ ਨੇ ਯਹੂਦਾਹ ਦੇ ਕਿਰਯਥ-ਯਾਰੀਮ ਸ਼ਹਿਰ ਦੇ ਨੇੜੇ ਡੇਰਾ ਲਾਇਆ। ਇਸ ਲਈ ਕਿਰਯਥ-ਯਾਰੀਮ ਦੇ ਪੱਛਮ ਵਾਲੇ ਸਥਾਨ ਨੂੰ ਅੱਜ ਵੀ ਮਹਾਨੇਹ ਦਾਨ ਕਿਹਾ ਜਾਂਦਾ ਹੈ।
13ਉੱਥੋਂ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਨੂੰ ਚੱਲੇ ਗਏ ਅਤੇ ਮੀਕਾਹ ਦੇ ਘਰ ਕੋਲ ਆਏ।
14ਤਦ ਉਨ੍ਹਾਂ ਪੰਜ ਮਨੁੱਖਾਂ ਨੇ ਜਿਨ੍ਹਾਂ ਨੇ ਲਾਇਸ਼ ਦੀ ਧਰਤੀ ਦੀ ਜਾਸੂਸੀ ਕੀਤੀ ਸੀ, ਆਪਣੇ ਸੰਗੀ ਦਾਨੀਆਂ ਨੂੰ ਆਖਿਆ, “ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਘਰਾਂ ਵਿੱਚੋਂ ਇੱਕ ਵਿੱਚ ਏਫ਼ੋਦ ਹੈ, ਕੁਝ ਘਰੇਲੂ ਦੇਵਤੇ ਅਤੇ ਇੱਕ ਮੂਰਤ ਚਾਂਦੀ ਨਾਲ ਮੜ੍ਹੀ ਹੋਈ ਹੈ? ਹੁਣ ਤੁਸੀਂ ਜਾਣਦੇ ਹੋ ਕੀ ਕਰਨਾ ਹੈ।”
15ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁੱਖ-ਸਾਂਦ ਪੁੱਛੀ।