15ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁੱਖ-ਸਾਂਦ ਪੁੱਛੀ।
16ਛੇ ਸੌ ਦਾਨੀ ਪੁਰਖ ਲੜਾਈ ਲਈ ਹਥਿਆਰਬੰਦ ਹੋ ਕੇ, ਫਾਟਕ ਦੇ ਪ੍ਰਵੇਸ਼ ਦੁਆਰ ਉੱਤੇ ਖੜੇ ਸਨ।
17ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਗਏ ਸਨ, ਉਸ ਘਰ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫੀਮ ਨੂੰ ਲੈ ਲਿਆ ਅਤੇ ਉਹ ਜਾਜਕ ਉਨ੍ਹਾਂ ਛੇ ਸੌ ਹਥਿਆਰਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ।
18ਜਦੋਂ ਉਹ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵੜ ਕੇ ਘੜ੍ਹੀ ਹੋਈ ਮੂਰਤੀ, ਏਫ਼ੋਦ ਅਤੇ ਘਰੇਲੂ ਦੇਵਤਿਆਂ ਦੀ ਮੂਰਤ ਚੁੱਕ ਲਈ ਤਾਂ ਜਾਜਕ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕੀ ਕਰ ਰਹੇ ਹੋ?”
19ਉਨ੍ਹਾਂ ਨੇ ਉਸਨੂੰ ਉੱਤਰ ਦਿੱਤਾ, “ਚੁੱਪ ਕਰ! ਇੱਕ ਵੀ ਸ਼ਬਦ ਨਾ ਕਹੋ। ਸਾਡੇ ਨਾਲ ਆ ਅਤੇ ਸਾਡੇ ਪਿਤਾ ਅਤੇ ਜਾਜਕ ਬਣ। ਕੀ ਇਹ ਬਿਹਤਰ ਨਹੀਂ ਹੈ ਕਿ ਤੂੰ ਸਿਰਫ ਇੱਕ ਆਦਮੀ ਦੇ ਘਰ ਦੀ ਬਜਾਏ ਇਸਰਾਏਲ ਵਿੱਚ ਜਾਜਕ ਵਜੋਂ ਅਤੇ ਇੱਕ ਗੋਤ ਦੀ ਸੇਵਾ ਕਰੇ?”