ਨਿਆਈਂ 18

ਉਨ੍ਹਾਂ ਨੇ ਉਸਨੂੰ ਉੱਤਰ ਦਿੱਤਾ, “ਚੁੱਪ ਕਰ! ਇੱਕ ਵੀ ਸ਼ਬਦ ਨਾ ਕਹੋ। ਸਾਡੇ ਨਾਲ ਆ ਅਤੇ ਸਾਡੇ ਪਿਤਾ ਅਤੇ ਜਾਜਕ ਬਣ। ਕੀ ਇਹ ਬਿਹਤਰ ਨਹੀਂ ਹੈ ਕਿ ਤੂੰ ਸਿਰਫ ਇੱਕ ਆਦਮੀ ਦੇ ਘਰ ਦੀ ਬਜਾਏ ਇਸਰਾਏਲ ਵਿੱਚ ਜਾਜਕ ਵਜੋਂ ਅਤੇ ਇੱਕ ਗੋਤ ਦੀ ਸੇਵਾ ਕਰੇ?”

Judges 18:19 (UKJV) And they said unto him, Hold your peace, lay yours hand upon your mouth, and go with us, and be to us a father and a priest: is it better for you to be a priest unto the house of one man, or that you be a priest unto a tribe and a family in Israel?

17ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਗਏ ਸਨ, ਉਸ ਘਰ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫੀਮ ਨੂੰ ਲੈ ਲਿਆ ਅਤੇ ਉਹ ਜਾਜਕ ਉਨ੍ਹਾਂ ਛੇ ਸੌ ਹਥਿਆਰਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ।

18ਜਦੋਂ ਉਹ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵੜ ਕੇ ਘੜ੍ਹੀ ਹੋਈ ਮੂਰਤੀ, ਏਫ਼ੋਦ ਅਤੇ ਘਰੇਲੂ ਦੇਵਤਿਆਂ ਦੀ ਮੂਰਤ ਚੁੱਕ ਲਈ ਤਾਂ ਜਾਜਕ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕੀ ਕਰ ਰਹੇ ਹੋ?”

19ਉਨ੍ਹਾਂ ਨੇ ਉਸਨੂੰ ਉੱਤਰ ਦਿੱਤਾ, “ਚੁੱਪ ਕਰ! ਇੱਕ ਵੀ ਸ਼ਬਦ ਨਾ ਕਹੋ। ਸਾਡੇ ਨਾਲ ਆ ਅਤੇ ਸਾਡੇ ਪਿਤਾ ਅਤੇ ਜਾਜਕ ਬਣ। ਕੀ ਇਹ ਬਿਹਤਰ ਨਹੀਂ ਹੈ ਕਿ ਤੂੰ ਸਿਰਫ ਇੱਕ ਆਦਮੀ ਦੇ ਘਰ ਦੀ ਬਜਾਏ ਇਸਰਾਏਲ ਵਿੱਚ ਜਾਜਕ ਵਜੋਂ ਅਤੇ ਇੱਕ ਗੋਤ ਦੀ ਸੇਵਾ ਕਰੇ?”

20ਜਾਜਕ ਦਾ ਮਨ ਬਹੁਤ ਖੁਸ਼ ਹੋਇਆ। ਉਹ ਏਫ਼ੋਦ, ਤਰਾਫੀਮ ਅਤੇ ਘੜ੍ਹੀ ਹੋਈ ਮੂਰਤ ਲੈ ਕੇ ਉਨ੍ਹਾਂ ਦੇ ਲੋਕਾਂ ਦੇ ਨਾਲ ਚੱਲ ਪਿਆ।

21ਉਹ ਮੁੜੇ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ, ਪਸ਼ੂ-ਪੰਛੀਆਂਂ ਅਤੇ ਮਾਲ-ਧਨ ਨੂੰ ਅੱਗੇ ਕਰਕੇ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.