ਨਿਆਈਂ 18

ਉਹ ਮੁੜੇ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ, ਪਸ਼ੂ-ਪੰਛੀਆਂਂ ਅਤੇ ਮਾਲ-ਧਨ ਨੂੰ ਅੱਗੇ ਕਰਕੇ ਚਲੇ ਗਏ।

Judges 18:21 (UKJV) So they turned and departed, and put the little ones and the cattle and the carriage before them.

19ਉਨ੍ਹਾਂ ਨੇ ਉਸਨੂੰ ਉੱਤਰ ਦਿੱਤਾ, “ਚੁੱਪ ਕਰ! ਇੱਕ ਵੀ ਸ਼ਬਦ ਨਾ ਕਹੋ। ਸਾਡੇ ਨਾਲ ਆ ਅਤੇ ਸਾਡੇ ਪਿਤਾ ਅਤੇ ਜਾਜਕ ਬਣ। ਕੀ ਇਹ ਬਿਹਤਰ ਨਹੀਂ ਹੈ ਕਿ ਤੂੰ ਸਿਰਫ ਇੱਕ ਆਦਮੀ ਦੇ ਘਰ ਦੀ ਬਜਾਏ ਇਸਰਾਏਲ ਵਿੱਚ ਜਾਜਕ ਵਜੋਂ ਅਤੇ ਇੱਕ ਗੋਤ ਦੀ ਸੇਵਾ ਕਰੇ?”

20ਜਾਜਕ ਦਾ ਮਨ ਬਹੁਤ ਖੁਸ਼ ਹੋਇਆ। ਉਹ ਏਫ਼ੋਦ, ਤਰਾਫੀਮ ਅਤੇ ਘੜ੍ਹੀ ਹੋਈ ਮੂਰਤ ਲੈ ਕੇ ਉਨ੍ਹਾਂ ਦੇ ਲੋਕਾਂ ਦੇ ਨਾਲ ਚੱਲ ਪਿਆ।

21ਉਹ ਮੁੜੇ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ, ਪਸ਼ੂ-ਪੰਛੀਆਂਂ ਅਤੇ ਮਾਲ-ਧਨ ਨੂੰ ਅੱਗੇ ਕਰਕੇ ਚਲੇ ਗਏ।

22ਜਦੋਂ ਉਹ ਮੀਕਾਹ ਦੇ ਘਰ ਤੋਂ ਕੁਝ ਦੂਰ ਚਲੇ ਗਏ ਸਨ, ਤਾਂ ਮੀਕਾਹ ਦੇ ਨੇੜੇ ਰਹਿਣ ਵਾਲੇ ਆਦਮੀ ਇਕੱਠੇ ਹੋਏ ਅਤੇ ਦਾਨੀਆਂ ਕੋਲ ਜਾ ਪਹੁੰਚੇ।

23ਜਦੋਂ ਉਹ ਉਨ੍ਹਾਂ ਦੇ ਮਗਰ ਰੌਲਾ ਪਾਉਂਦੇ ਸਨ, ਤਾਂ ਦਾਨੀਆਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਗੱਲ ਹੈ ਕਿ ਤੂੰ ਆਪਣੇ ਆਦਮੀਆਂ ਨੂੰ ਲੜਨ ਲਈ ਬੁਲਾਇਆ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.