ਨਿਆਈਂ 18

ਜਦੋਂ ਉਹ ਮੀਕਾਹ ਦੇ ਘਰ ਤੋਂ ਕੁਝ ਦੂਰ ਚਲੇ ਗਏ ਸਨ, ਤਾਂ ਮੀਕਾਹ ਦੇ ਨੇੜੇ ਰਹਿਣ ਵਾਲੇ ਆਦਮੀ ਇਕੱਠੇ ਹੋਏ ਅਤੇ ਦਾਨੀਆਂ ਕੋਲ ਜਾ ਪਹੁੰਚੇ।

Judges 18:22 (UKJV) And when they were a good way from the house of Micah, the men that were in the houses near to Micah's house were gathered together, and overtook the children of Dan.

20ਜਾਜਕ ਦਾ ਮਨ ਬਹੁਤ ਖੁਸ਼ ਹੋਇਆ। ਉਹ ਏਫ਼ੋਦ, ਤਰਾਫੀਮ ਅਤੇ ਘੜ੍ਹੀ ਹੋਈ ਮੂਰਤ ਲੈ ਕੇ ਉਨ੍ਹਾਂ ਦੇ ਲੋਕਾਂ ਦੇ ਨਾਲ ਚੱਲ ਪਿਆ।

21ਉਹ ਮੁੜੇ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ, ਪਸ਼ੂ-ਪੰਛੀਆਂਂ ਅਤੇ ਮਾਲ-ਧਨ ਨੂੰ ਅੱਗੇ ਕਰਕੇ ਚਲੇ ਗਏ।

22ਜਦੋਂ ਉਹ ਮੀਕਾਹ ਦੇ ਘਰ ਤੋਂ ਕੁਝ ਦੂਰ ਚਲੇ ਗਏ ਸਨ, ਤਾਂ ਮੀਕਾਹ ਦੇ ਨੇੜੇ ਰਹਿਣ ਵਾਲੇ ਆਦਮੀ ਇਕੱਠੇ ਹੋਏ ਅਤੇ ਦਾਨੀਆਂ ਕੋਲ ਜਾ ਪਹੁੰਚੇ।

23ਜਦੋਂ ਉਹ ਉਨ੍ਹਾਂ ਦੇ ਮਗਰ ਰੌਲਾ ਪਾਉਂਦੇ ਸਨ, ਤਾਂ ਦਾਨੀਆਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਗੱਲ ਹੈ ਕਿ ਤੂੰ ਆਪਣੇ ਆਦਮੀਆਂ ਨੂੰ ਲੜਨ ਲਈ ਬੁਲਾਇਆ ਹੈ?”

24ਉਸਨੇ ਜਵਾਬ ਦਿੱਤਾ, “ਤੁਸੀਂ ਮੇਰੇ ਬਣਾਏ ਦੇਵਤਿਆਂ ਅਤੇ ਮੇਰੇ ਜਾਜਕ ਨੂੰ ਲੈ ਕੇ ਚੱਲੇ ਹੋ। ਮੇਰੇ ਕੋਲ ਹੋਰ ਕੀ ਰਹਿ ਗਿਆ ਹੈ? ਤੁਸੀਂ ਕਿਵੇਂ ਪੁੱਛ ਸਕਦੇ ਹੋ, ‘ਤੈਨੂੰ ਕੀ ਹੋਇਆ ਹੈ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.