ਨਿਆਈਂ 19

ਜਦੋਂ ਉਸ ਦੇ ਮਾਲਕ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਾਪਸ ਜਾਣ ਲਈ ਬਾਹਰ ਨਿੱਕਲਿਆ, ਤਾਂ ਉਸ ਦੀ ਰਖੇਲ ਘਰ ਦੇ ਦਰਵਾਜ਼ੇ ਵਿੱਚ ਡਿੱਗੀ ਹੋਈ ਸੀ ਅਤੇ ਉਸਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ।

Judges 19:27 (UKJV) And her lord rose up in the morning, and opened the doors of the house, and went out to go his way: and, behold, the woman his concubine was fallen down at the door of the house, and her hands were upon the threshold.

25ਪਰ ਆਦਮੀਆਂ ਨੇ ਉਸਦੀ ਗੱਲ ਨਹੀਂ ਸੁਣੀ। ਤਦ ਉਹ ਮਨੁੱਖ ਆਪਣੀ ਰਖੇਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਰਾਤ ਭਰ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਸਵੇਰ ਹੋਈ ਉਸ ਵੇਲੇ ਉਸ ਨੂੰ ਛੱਡ ਗਏ।

26ਸਵੇਰ ਹੋਣ ਤੇ ਉਹ ਔਰਤ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ। ਜਿੱਥੇ ਉਸ ਦਾ ਪਤੀ ਸੀ ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ।

27ਜਦੋਂ ਉਸ ਦੇ ਮਾਲਕ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਾਪਸ ਜਾਣ ਲਈ ਬਾਹਰ ਨਿੱਕਲਿਆ, ਤਾਂ ਉਸ ਦੀ ਰਖੇਲ ਘਰ ਦੇ ਦਰਵਾਜ਼ੇ ਵਿੱਚ ਡਿੱਗੀ ਹੋਈ ਸੀ ਅਤੇ ਉਸਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ।

28ਉਸਨੇ ਉਸਨੂੰ ਕਿਹਾ, “ਉੱਠ, ਅਸੀਂ ਚੱਲੀਏ।” ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਤਦ ਆਦਮੀ ਨੇ ਉਸ ਨੂੰ ਆਪਣੇ ਗਧੇ ਉੱਤੇ ਰੱਖ ਲਿਆ ਅਤੇ ਘਰ ਨੂੰ ਚੱਲ ਪਿਆ।

29ਜਦੋਂ ਉਹ ਘਰ ਪਹੁੰਚਿਆ, ਤਾਂ ਉਸਨੇ ਇੱਕ ਚਾਕੂ ਲਿਆ ਅਤੇ ਆਪਣੀ ਰਖੇਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਭੇਜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.