23ਘਰ ਦਾ ਮਾਲਕ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਨਹੀਂ, ਮੇਰੇ ਦੋਸਤੋ, ਅਜਿਹੀ ਬੁਰਿਆਈ ਨਾ ਕਰੋ ਕਿਉਂਕਿ ਇਹ ਆਦਮੀ ਮੇਰਾ ਮਹਿਮਾਨ ਹੈ, ਇਸ ਲਈ ਇਹ ਅਜਿਹੀ ਦੁਸ਼ਟਤਾ ਨਾ ਕਰੋ।
24ਵੇਖੋ, ਇੱਥੇ ਮੇਰੀ ਕੁਆਰੀ ਧੀ ਹੈ ਅਤੇ ਇਸ ਪੁਰਖ ਦੀ ਰਖੇਲ ਹੈ। ਮੈਂ ਹੁਣ ਉਨ੍ਹਾਂ ਨੂੰ ਤੁਹਾਡੇ ਕੋਲ ਲਿਆਵਾਂਗਾ ਅਤੇ ਤੁਸੀਂ ਉਨ੍ਹਾਂ ਨਾਲ ਜੋ ਚੰਗਾ ਲੱਗਦਾ ਹੈ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਜੋ ਚਾਹੋ ਕਰ ਸਕਦੇ ਹੋ, ਪਰ ਇਸ ਆਦਮੀ ਨਾਲ ਅਜਿਹੀ ਦੁਸ਼ਟਤਾ ਨਾ ਕਰੋ।”
25ਪਰ ਆਦਮੀਆਂ ਨੇ ਉਸਦੀ ਗੱਲ ਨਹੀਂ ਸੁਣੀ। ਤਦ ਉਹ ਮਨੁੱਖ ਆਪਣੀ ਰਖੇਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਰਾਤ ਭਰ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਸਵੇਰ ਹੋਈ ਉਸ ਵੇਲੇ ਉਸ ਨੂੰ ਛੱਡ ਗਏ।
26ਸਵੇਰ ਹੋਣ ਤੇ ਉਹ ਔਰਤ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ। ਜਿੱਥੇ ਉਸ ਦਾ ਪਤੀ ਸੀ ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ।
27ਜਦੋਂ ਉਸ ਦੇ ਮਾਲਕ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਾਪਸ ਜਾਣ ਲਈ ਬਾਹਰ ਨਿੱਕਲਿਆ, ਤਾਂ ਉਸ ਦੀ ਰਖੇਲ ਘਰ ਦੇ ਦਰਵਾਜ਼ੇ ਵਿੱਚ ਡਿੱਗੀ ਹੋਈ ਸੀ ਅਤੇ ਉਸਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ।