ਨਿਆਈਂ 19

ਵੇਖੋ, ਇੱਥੇ ਮੇਰੀ ਕੁਆਰੀ ਧੀ ਹੈ ਅਤੇ ਇਸ ਪੁਰਖ ਦੀ ਰਖੇਲ ਹੈ। ਮੈਂ ਹੁਣ ਉਨ੍ਹਾਂ ਨੂੰ ਤੁਹਾਡੇ ਕੋਲ ਲਿਆਵਾਂਗਾ ਅਤੇ ਤੁਸੀਂ ਉਨ੍ਹਾਂ ਨਾਲ ਜੋ ਚੰਗਾ ਲੱਗਦਾ ਹੈ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਜੋ ਚਾਹੋ ਕਰ ਸਕਦੇ ਹੋ, ਪਰ ਇਸ ਆਦਮੀ ਨਾਲ ਅਜਿਹੀ ਦੁਸ਼ਟਤਾ ਨਾ ਕਰੋ।”

Judges 19:24 (UKJV) Behold, here is my daughter a maiden, and his concubine; them I will bring out now, and humble all of you them, and do with them what seems good unto you: but unto this man do not so vile a thing.

22ਜਦੋਂ ਉਹ ਖਾ ਪੀ ਅਤੇ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਦੁਸ਼ਟ ਆਦਮੀਆਂ ਨੇ ਘਰ ਨੂੰ ਘੇਰ ਲਿਆ। ਦਰਵਾਜ਼ੇ ਤੇ ਧੱਕਾ ਮਾਰ ਕੇ, ਉਨ੍ਹਾਂ ਨੇ ਘਰ ਦੇ ਮਾਲਕ ਬਜ਼ੁਰਗ ਆਦਮੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, “ਉਸ ਆਦਮੀ ਨੂੰ ਬਾਹਰ ਲਿਆ ਜੋ ਤੁਹਾਡੇ ਘਰ ਆਇਆ ਸੀ ਤਾਂ ਜੋ ਅਸੀਂ ਉਸ ਨਾਲ ਸੰਭੋਗ ਕਰ ਸਕੀਏ।”

23ਘਰ ਦਾ ਮਾਲਕ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਨਹੀਂ, ਮੇਰੇ ਦੋਸਤੋ, ਅਜਿਹੀ ਬੁਰਿਆਈ ਨਾ ਕਰੋ ਕਿਉਂਕਿ ਇਹ ਆਦਮੀ ਮੇਰਾ ਮਹਿਮਾਨ ਹੈ, ਇਸ ਲਈ ਇਹ ਅਜਿਹੀ ਦੁਸ਼ਟਤਾ ਨਾ ਕਰੋ।

24ਵੇਖੋ, ਇੱਥੇ ਮੇਰੀ ਕੁਆਰੀ ਧੀ ਹੈ ਅਤੇ ਇਸ ਪੁਰਖ ਦੀ ਰਖੇਲ ਹੈ। ਮੈਂ ਹੁਣ ਉਨ੍ਹਾਂ ਨੂੰ ਤੁਹਾਡੇ ਕੋਲ ਲਿਆਵਾਂਗਾ ਅਤੇ ਤੁਸੀਂ ਉਨ੍ਹਾਂ ਨਾਲ ਜੋ ਚੰਗਾ ਲੱਗਦਾ ਹੈ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਜੋ ਚਾਹੋ ਕਰ ਸਕਦੇ ਹੋ, ਪਰ ਇਸ ਆਦਮੀ ਨਾਲ ਅਜਿਹੀ ਦੁਸ਼ਟਤਾ ਨਾ ਕਰੋ।”

25ਪਰ ਆਦਮੀਆਂ ਨੇ ਉਸਦੀ ਗੱਲ ਨਹੀਂ ਸੁਣੀ। ਤਦ ਉਹ ਮਨੁੱਖ ਆਪਣੀ ਰਖੇਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਰਾਤ ਭਰ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਸਵੇਰ ਹੋਈ ਉਸ ਵੇਲੇ ਉਸ ਨੂੰ ਛੱਡ ਗਏ।

26ਸਵੇਰ ਹੋਣ ਤੇ ਉਹ ਔਰਤ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ। ਜਿੱਥੇ ਉਸ ਦਾ ਪਤੀ ਸੀ ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.