20ਉਸ ਬਜ਼ੁਰਗ ਨੇ ਕਿਹਾ, “ਮੇਰੇ ਘਰ ਵਿੱਚ ਤੁਹਾਡਾ ਸੁਆਗਤ ਹੈ, ਤੈਨੂੰ ਸੁੱਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ।”
21ਇਸ ਲਈ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸਦੇ ਗਧਿਆਂ ਨੂੰ ਚਾਰਾ ਪਾਇਆ ਅਤੇ ਫਿਰ ਪੈਰ ਧੋਣ ਤੋਂ ਬਾਅਦ, ਉਹ ਖਾਣ-ਪੀਣ ਲੱਗੇ।
22ਜਦੋਂ ਉਹ ਖਾ ਪੀ ਅਤੇ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਦੁਸ਼ਟ ਆਦਮੀਆਂ ਨੇ ਘਰ ਨੂੰ ਘੇਰ ਲਿਆ। ਦਰਵਾਜ਼ੇ ਤੇ ਧੱਕਾ ਮਾਰ ਕੇ, ਉਨ੍ਹਾਂ ਨੇ ਘਰ ਦੇ ਮਾਲਕ ਬਜ਼ੁਰਗ ਆਦਮੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, “ਉਸ ਆਦਮੀ ਨੂੰ ਬਾਹਰ ਲਿਆ ਜੋ ਤੁਹਾਡੇ ਘਰ ਆਇਆ ਸੀ ਤਾਂ ਜੋ ਅਸੀਂ ਉਸ ਨਾਲ ਸੰਭੋਗ ਕਰ ਸਕੀਏ।”
23ਘਰ ਦਾ ਮਾਲਕ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਨਹੀਂ, ਮੇਰੇ ਦੋਸਤੋ, ਅਜਿਹੀ ਬੁਰਿਆਈ ਨਾ ਕਰੋ ਕਿਉਂਕਿ ਇਹ ਆਦਮੀ ਮੇਰਾ ਮਹਿਮਾਨ ਹੈ, ਇਸ ਲਈ ਇਹ ਅਜਿਹੀ ਦੁਸ਼ਟਤਾ ਨਾ ਕਰੋ।
24ਵੇਖੋ, ਇੱਥੇ ਮੇਰੀ ਕੁਆਰੀ ਧੀ ਹੈ ਅਤੇ ਇਸ ਪੁਰਖ ਦੀ ਰਖੇਲ ਹੈ। ਮੈਂ ਹੁਣ ਉਨ੍ਹਾਂ ਨੂੰ ਤੁਹਾਡੇ ਕੋਲ ਲਿਆਵਾਂਗਾ ਅਤੇ ਤੁਸੀਂ ਉਨ੍ਹਾਂ ਨਾਲ ਜੋ ਚੰਗਾ ਲੱਗਦਾ ਹੈ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਜੋ ਚਾਹੋ ਕਰ ਸਕਦੇ ਹੋ, ਪਰ ਇਸ ਆਦਮੀ ਨਾਲ ਅਜਿਹੀ ਦੁਸ਼ਟਤਾ ਨਾ ਕਰੋ।”