ਨਿਆਈਂ 19

ਉਸ ਬਜ਼ੁਰਗ ਨੇ ਕਿਹਾ, “ਮੇਰੇ ਘਰ ਵਿੱਚ ਤੁਹਾਡਾ ਸੁਆਗਤ ਹੈ, ਤੈਨੂੰ ਸੁੱਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ।”

Judges 19:20 (UKJV) And the old man said, Peace be with you; howsoever let all your wants lie upon me; only lodge not in the street.

18ਉਸ ਨੇ ਉਸ ਨੂੰ ਕਿਹਾ, “ਅਸੀਂ ਬੈਤਲਹਮ ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ। ਮੈਂ ਉੱਥੇ ਦਾ ਹੀ ਹਾਂ। ਮੈਂ ਬੈਤਲਹਮ ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ। ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ।

19ਸਾਡੇ ਕੋਲ ਸਾਡੇ ਗਧਿਆਂ ਲਈ ਤੂੜੀ ਅਤੇ ਚਾਰਾ ਵੀ ਹੈ ਅਤੇ ਮੇਰੇ ਲਈ ਅਤੇ ਤੇਰੀ ਦਾਸੀ ਲਈ ਅਤੇ ਜੁਆਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ਼ਰਸ ਦੋਵੇਂ ਹਨ, ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ।”

20ਉਸ ਬਜ਼ੁਰਗ ਨੇ ਕਿਹਾ, “ਮੇਰੇ ਘਰ ਵਿੱਚ ਤੁਹਾਡਾ ਸੁਆਗਤ ਹੈ, ਤੈਨੂੰ ਸੁੱਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ।”

21ਇਸ ਲਈ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸਦੇ ਗਧਿਆਂ ਨੂੰ ਚਾਰਾ ਪਾਇਆ ਅਤੇ ਫਿਰ ਪੈਰ ਧੋਣ ਤੋਂ ਬਾਅਦ, ਉਹ ਖਾਣ-ਪੀਣ ਲੱਗੇ।

22ਜਦੋਂ ਉਹ ਖਾ ਪੀ ਅਤੇ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਦੁਸ਼ਟ ਆਦਮੀਆਂ ਨੇ ਘਰ ਨੂੰ ਘੇਰ ਲਿਆ। ਦਰਵਾਜ਼ੇ ਤੇ ਧੱਕਾ ਮਾਰ ਕੇ, ਉਨ੍ਹਾਂ ਨੇ ਘਰ ਦੇ ਮਾਲਕ ਬਜ਼ੁਰਗ ਆਦਮੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, “ਉਸ ਆਦਮੀ ਨੂੰ ਬਾਹਰ ਲਿਆ ਜੋ ਤੁਹਾਡੇ ਘਰ ਆਇਆ ਸੀ ਤਾਂ ਜੋ ਅਸੀਂ ਉਸ ਨਾਲ ਸੰਭੋਗ ਕਰ ਸਕੀਏ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.