29ਫਿਰ ਇਸਰਾਏਲ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਗਾ ਲਈ।
30ਤੀਜੇ ਦਿਨ ਇਸਰਾਏਲ ਦੇ ਲੋਕ ਬਿਨਯਾਮੀਨੀਆਂ ਦੇ ਵਿਰੁੱਧ ਚੜ੍ਹੇ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਹਮਣੇ ਫਿਰ ਕਤਾਰ ਬੰਨ੍ਹੀ।
31ਬਿਨਯਾਮੀਨੀ ਉਨ੍ਹਾਂ ਦਾ ਸਾਹਮਣਾ ਕਰਨ ਲਈ ਬਾਹਰ ਆਏ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਨੇ ਇਸਰਾਏਲੀਆਂ ਨੂੰ ਪਹਿਲਾਂ ਵਾਂਗ ਮਾਰਨਾ ਸ਼ੁਰੂ ਕਰ ਦਿੱਤਾ, ਇਸ ਲਈ ਲਗਭਗ ਤੀਹ ਆਦਮੀ ਖੁੱਲ੍ਹੇ ਮੈਦਾਨ ਅਤੇ ਸੜਕਾਂ ਉੱਤੇ ਡਿੱਗ ਪਏ। ਇੱਕ ਬੈਤਏਲ ਵੱਲ ਜਾਂਦਾ ਸੀ ਅਤੇ ਦੂਜਾ ਗਿਬਆਹ ਵੱਲ ਜਾਂਦਾ ਸੀ।
32ਜਦੋਂ ਬਿਨਯਾਮੀਨੀ ਕਹਿ ਰਹੇ ਸਨ, “ਅਸੀਂ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਹਰਾ ਰਹੇ ਹਾਂ,” ਇਸਰਾਏਲੀ ਕਹਿ ਰਹੇ ਸਨ, “ਆਓ ਅਸੀਂ ਪਿੱਛੇ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਸੜਕਾਂ ਵੱਲ ਖਿੱਚੀ ਲਿਆਈਏ।”
33ਇਸਰਾਏਲ ਦੇ ਸਾਰੇ ਮਨੁੱਖ ਆਪੋ-ਆਪਣੇ ਟਿਕਾਣਿਆਂ ਤੋਂ ਚਲੇ ਗਏ ਅਤੇ ਬਆਲ ਤਾਮਾਰ ਵਿੱਚ ਟਿਕਾਣੇ ਬਣਾ ਲਏ ਅਤੇ ਇਸਰਾਏਲੀ ਗੇਬਾ ਦੇ ਪੱਛਮ ਵੱਲ ਘਾਤ ਵਿੱਚ ਬੈਠੇ ਹੋਏ ਸਨ।