ਨਿਆਈਂ 20

ਰਾਤ ਨੂੰ ਗਿਬਆਹ ਦੇ ਆਦਮੀ ਮੇਰੇ ਮਗਰ ਆਏ ਅਤੇ ਮੈਨੂੰ ਮਾਰਨ ਦੇ ਇਰਾਦੇ ਨਾਲ ਘਰ ਨੂੰ ਘੇਰ ਲਿਆ। ਉਨ੍ਹਾਂ ਨੇ ਮੇਰੀ ਰਖੇਲ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ।

Judges 20:5 (UKJV) And the men of Gibeah rose against me, and beset the house round about upon me by night, and thought to have slain me: and my concubine have they forced, that she is dead.

3ਬਿਨਯਾਮੀਨੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਪਾਹ ਇਕੱਠੇ ਹੋਏ ਹਨ। ਤਦ ਇਸਰਾਏਲੀ ਪੁੱਛਣ ਲੱਗੇ, “ਸਾਨੂੰ ਦੱਸੋ ਕਿ ਇਹ ਭਿਆਨਕ ਗੱਲ ਕਿਵੇਂ ਹੋਈ।”

4ਤਦ ਕਤਲ ਕੀਤੀ ਗਈ ਔਰਤ ਦੇ ਪਤੀ ਲੇਵੀ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਗਿਬਆਹ ਵਿੱਚ ਜੋ ਬਿਨਯਾਮੀਨ ਵਿੱਚ ਹੈ ਰਾਤ ਕੱਟਣ ਲਈ ਆਏ ਸੀ।

5ਰਾਤ ਨੂੰ ਗਿਬਆਹ ਦੇ ਆਦਮੀ ਮੇਰੇ ਮਗਰ ਆਏ ਅਤੇ ਮੈਨੂੰ ਮਾਰਨ ਦੇ ਇਰਾਦੇ ਨਾਲ ਘਰ ਨੂੰ ਘੇਰ ਲਿਆ। ਉਨ੍ਹਾਂ ਨੇ ਮੇਰੀ ਰਖੇਲ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ।

6ਮੈਂ ਆਪਣੀ ਰਖੇਲ ਨੂੰ ਲੈ ਲਿਆ, ਉਸਦੇ ਟੁਕੜੇ-ਟੁਕੜੇ ਕੀਤੇ ਅਤੇ ਇਸਰਾਏਲ ਦੀ ਵਿਰਾਸਤ ਦੇ ਹਰੇਕ ਖੇਤਰ ਵਿੱਚ ਇੱਕ-ਇੱਕ ਟੁਕੜਾ ਭੇਜਿਆ, ਕਿਉਂਕਿ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਗੰਦੀ ਅਤੇ ਘਿਣਾਉਣੀ ਹਰਕਤ ਕੀਤੀ ਹੈ।

7ਹੁਣ ਤੁਸੀਂ ਸਾਰੇ ਇਸਰਾਏਲੀਓ, ਬੋਲੋ ਅਤੇ ਮੈਨੂੰ ਦੱਸੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.