4ਤਦ ਕਤਲ ਕੀਤੀ ਗਈ ਔਰਤ ਦੇ ਪਤੀ ਲੇਵੀ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਗਿਬਆਹ ਵਿੱਚ ਜੋ ਬਿਨਯਾਮੀਨ ਵਿੱਚ ਹੈ ਰਾਤ ਕੱਟਣ ਲਈ ਆਏ ਸੀ।
5ਰਾਤ ਨੂੰ ਗਿਬਆਹ ਦੇ ਆਦਮੀ ਮੇਰੇ ਮਗਰ ਆਏ ਅਤੇ ਮੈਨੂੰ ਮਾਰਨ ਦੇ ਇਰਾਦੇ ਨਾਲ ਘਰ ਨੂੰ ਘੇਰ ਲਿਆ। ਉਨ੍ਹਾਂ ਨੇ ਮੇਰੀ ਰਖੇਲ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ।
6ਮੈਂ ਆਪਣੀ ਰਖੇਲ ਨੂੰ ਲੈ ਲਿਆ, ਉਸਦੇ ਟੁਕੜੇ-ਟੁਕੜੇ ਕੀਤੇ ਅਤੇ ਇਸਰਾਏਲ ਦੀ ਵਿਰਾਸਤ ਦੇ ਹਰੇਕ ਖੇਤਰ ਵਿੱਚ ਇੱਕ-ਇੱਕ ਟੁਕੜਾ ਭੇਜਿਆ, ਕਿਉਂਕਿ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਗੰਦੀ ਅਤੇ ਘਿਣਾਉਣੀ ਹਰਕਤ ਕੀਤੀ ਹੈ।
7ਹੁਣ ਤੁਸੀਂ ਸਾਰੇ ਇਸਰਾਏਲੀਓ, ਬੋਲੋ ਅਤੇ ਮੈਨੂੰ ਦੱਸੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ।”
8ਸਾਰੇ ਆਦਮੀ ਇੱਕਠੇ ਹੋ ਕੇ ਬੋਲੇ, “ਸਾਡੇ ਵਿੱਚੋਂ ਨਾ ਕੋਈ ਘਰ ਅਤੇ ਨਾ ਹੀ ਕੋਈ ਆਪਣੇ ਤੰਬੂ ਵੱਲ ਜਾਵੇਗਾ।