ਨਿਆਈਂ 21

ਉਨ੍ਹਾਂ ਨੇ ਕਿਹਾ, “ਇਹ ਕੰਮ ਕਰੋ ਕਿ ਸਾਰੇ ਮਰਦ ਅਤੇ ਹਰ ਔਰਤ ਨੂੰ ਜੋ ਜਿਸ ਨੇ ਮਰਦ ਨਾਲ ਸੰਬੰਧ ਬਣਾਇਆ ਹੋਏ, ਮਾਰ ਦਿਉ।”

Judges 21:11 (UKJV) And this is the thing that all of you shall do, All of you shall utterly destroy every male, and every woman that has lain by man.

9ਕਿਉਂਕਿ ਜਦੋਂ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਯਾਬੇਸ਼ ਗਿਲਆਦ ਦੇ ਲੋਕਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ।

10ਇਸ ਲਈ ਸਭਾ ਨੇ ਬਾਰਾਂ ਹਜ਼ਾਰ ਲੜਾਕੂ ਮਨੁੱਖਾਂ ਨੂੰ ਹੁਕਮ ਦੇ ਕੇ ਭੇਜਿਆ ਜੋ ਯਾਬੇਸ਼ ਗਿਲਆਦ ਨੂੰ ਜਾਣ ਅਤੇ ਉੱਥੇ ਰਹਿਣ ਵਾਲਿਆਂ ਨੂੰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ, ਤਲਵਾਰ ਨਾਲ ਵੱਢ ਸੁੱਟਣ।

11ਉਨ੍ਹਾਂ ਨੇ ਕਿਹਾ, “ਇਹ ਕੰਮ ਕਰੋ ਕਿ ਸਾਰੇ ਮਰਦ ਅਤੇ ਹਰ ਔਰਤ ਨੂੰ ਜੋ ਜਿਸ ਨੇ ਮਰਦ ਨਾਲ ਸੰਬੰਧ ਬਣਾਇਆ ਹੋਏ, ਮਾਰ ਦਿਉ।”

12ਉਨ੍ਹਾਂ ਨੂੰ ਯਾਬੇਸ਼ ਗਿਲਆਦ ਵਿੱਚ ਰਹਿਣ ਵਾਲੇ ਲੋਕਾਂ ਵਿੱਚੋਂ ਚਾਰ ਸੌ ਮੁਟਿਆਰਾਂ ਲੱਭੀਆਂ ਜਿਹੜੀਆਂ ਕਦੇ ਕਿਸੇ ਆਦਮੀ ਨਾਲ ਨਹੀਂ ਸੁੱਤੀਆ ਸਨ, ਅਤੇ ਉਹ ਉਨ੍ਹਾਂ ਨੂੰ ਕਨਾਨ ਵਿੱਚ ਸ਼ੀਲੋਹ ਦੇ ਡੇਰੇ ਵਿੱਚ ਲੈ ਗਏ।

13ਤਦ ਸਾਰੀ ਸਭਾ ਨੇ ਰਿੰਮੋਨ ਦੀ ਚੱਟਾਨ ਉੱਤੇ ਬਿਨਯਾਮੀਨੀਆਂ ਨੂੰ ਸ਼ਾਂਤੀ ਦਾ ਸੁਨੇਹਾ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.