ਨਿਆਈਂ 21

ਇਸ ਲਈ ਸਭਾ ਨੇ ਬਾਰਾਂ ਹਜ਼ਾਰ ਲੜਾਕੂ ਮਨੁੱਖਾਂ ਨੂੰ ਹੁਕਮ ਦੇ ਕੇ ਭੇਜਿਆ ਜੋ ਯਾਬੇਸ਼ ਗਿਲਆਦ ਨੂੰ ਜਾਣ ਅਤੇ ਉੱਥੇ ਰਹਿਣ ਵਾਲਿਆਂ ਨੂੰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ, ਤਲਵਾਰ ਨਾਲ ਵੱਢ ਸੁੱਟਣ।

Judges 21:10 (UKJV) And the congregation sent thither twelve thousand men of the valiant, and commanded them, saying, Go and strike the inhabitants of Jabeshgilead with the edge of the sword, with the women and the children.

8ਤਦ ਉਨ੍ਹਾਂ ਨੇ ਪੁੱਛਿਆ, “ਇਸਰਾਏਲ ਦੇ ਗੋਤ ਵਿੱਚੋਂ ਕਿਹੜਾ ਇੱਕ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਇਕੱਠੇ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੂੰ ਪਤਾ ਲੱਗਾ ਕਿ ਯਾਬੇਸ਼ ਗਿਲਆਦ ਤੋਂ ਕੋਈ ਵੀ ਡੇਰੇ ਵਿੱਚ ਸਭਾ ਲਈ ਨਹੀਂ ਆਇਆ ਸੀ।

9ਕਿਉਂਕਿ ਜਦੋਂ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਯਾਬੇਸ਼ ਗਿਲਆਦ ਦੇ ਲੋਕਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ।

10ਇਸ ਲਈ ਸਭਾ ਨੇ ਬਾਰਾਂ ਹਜ਼ਾਰ ਲੜਾਕੂ ਮਨੁੱਖਾਂ ਨੂੰ ਹੁਕਮ ਦੇ ਕੇ ਭੇਜਿਆ ਜੋ ਯਾਬੇਸ਼ ਗਿਲਆਦ ਨੂੰ ਜਾਣ ਅਤੇ ਉੱਥੇ ਰਹਿਣ ਵਾਲਿਆਂ ਨੂੰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ, ਤਲਵਾਰ ਨਾਲ ਵੱਢ ਸੁੱਟਣ।

11ਉਨ੍ਹਾਂ ਨੇ ਕਿਹਾ, “ਇਹ ਕੰਮ ਕਰੋ ਕਿ ਸਾਰੇ ਮਰਦ ਅਤੇ ਹਰ ਔਰਤ ਨੂੰ ਜੋ ਜਿਸ ਨੇ ਮਰਦ ਨਾਲ ਸੰਬੰਧ ਬਣਾਇਆ ਹੋਏ, ਮਾਰ ਦਿਉ।”

12ਉਨ੍ਹਾਂ ਨੂੰ ਯਾਬੇਸ਼ ਗਿਲਆਦ ਵਿੱਚ ਰਹਿਣ ਵਾਲੇ ਲੋਕਾਂ ਵਿੱਚੋਂ ਚਾਰ ਸੌ ਮੁਟਿਆਰਾਂ ਲੱਭੀਆਂ ਜਿਹੜੀਆਂ ਕਦੇ ਕਿਸੇ ਆਦਮੀ ਨਾਲ ਨਹੀਂ ਸੁੱਤੀਆ ਸਨ, ਅਤੇ ਉਹ ਉਨ੍ਹਾਂ ਨੂੰ ਕਨਾਨ ਵਿੱਚ ਸ਼ੀਲੋਹ ਦੇ ਡੇਰੇ ਵਿੱਚ ਲੈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.