ਨਿਆਈਂ 21

ਤਦ ਉਨ੍ਹਾਂ ਨੇ ਕਿਹਾ, ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ,” ਉਨ੍ਹਾਂ ਦਾ ਹਿੱਸਾ ਰਹੇ, “ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ।

Judges 21:17 (UKJV) And they said, There must be an inheritance for them that be escaped of Benjamin, that a tribe be not destroyed out of Israel.

15ਲੋਕ ਬਿਨਯਾਮੀਨ ਲਈ ਉਦਾਸ ਸਨ, ਕਿਉਂਕਿ ਯਾਹਵੇਹ ਨੇ ਇਸਰਾਏਲ ਦੇ ਗੋਤਾਂ ਵਿੱਚ ਇੱਕ ਦਰਾਰ ਪਾ ਦਿੱਤੀ ਸੀ।

16ਅਤੇ ਸਭਾ ਦੇ ਬਜ਼ੁਰਗਾਂ ਨੇ ਕਿਹਾ, “ਬਿਨਯਾਮੀਨ ਦੀਆਂ ਔਰਤਾਂ ਦੇ ਨਾਸ ਹੋਣ ਦੇ ਨਾਲ, ਅਸੀਂ ਬਚੇ ਹੋਏ ਆਦਮੀਆਂ ਲਈ ਪਤਨੀਆਂ ਕਿੱਥੋਂ ਲਿਆਈਏ?

17ਤਦ ਉਨ੍ਹਾਂ ਨੇ ਕਿਹਾ, ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ,” ਉਨ੍ਹਾਂ ਦਾ ਹਿੱਸਾ ਰਹੇ, “ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ।

18ਅਸੀਂ ਉਨ੍ਹਾਂ ਨੂੰ ਆਪਣੀਆਂ ਧੀਆਂ ਪਤਨੀਆਂ ਵਜੋਂ ਨਹੀਂ ਦੇ ਸਕਦੇ, ਕਿਉਂਕਿ ਇਸਰਾਏਲੀਆਂ ਨੇ ਇਹ ਸਹੁੰ ਖਾਧੀ ਹੈ: ‘ਸਰਾਪੀ ਹੋਵੇ ਉਹ ਜਿਹੜਾ ਬਿਨਯਾਮੀਨੀ ਨਾਲ ਆਪਣੀ ਧੀ ਵਿਆਹੇ।’

19ਪਰ ਵੇਖੋ, ਸ਼ੀਲੋਹ ਵਿੱਚ ਉਸ ਥਾਂ ਦੇ ਕੋਲ ਜੋ ਬੈਤਏਲ ਦੇ ਉੱਤਰ ਵੱਲ ਅਤੇ ਉਸ ਸੜਕ ਦੇ ਪੂਰਬ ਵੱਲ ਜਿਹੜੀ ਬੈਤਏਲ ਤੋਂ ਸ਼ੇਕੇਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ, ਯਾਹਵੇਹ ਦੇ ਲਈ ਹਰ ਸਾਲ ਇੱਕ ਪਰਬ ਮਨਾਇਆ ਜਾਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.