ਨਿਆਈਂ 21

ਅਤੇ ਸਭਾ ਦੇ ਬਜ਼ੁਰਗਾਂ ਨੇ ਕਿਹਾ, “ਬਿਨਯਾਮੀਨ ਦੀਆਂ ਔਰਤਾਂ ਦੇ ਨਾਸ ਹੋਣ ਦੇ ਨਾਲ, ਅਸੀਂ ਬਚੇ ਹੋਏ ਆਦਮੀਆਂ ਲਈ ਪਤਨੀਆਂ ਕਿੱਥੋਂ ਲਿਆਈਏ?

Judges 21:16 (UKJV) Then the elders of the congregation said, How shall we do for wives for them that remain, seeing the women are destroyed out of Benjamin?

14ਇਸ ਲਈ ਬਿਨਯਾਮੀਨੀ ਉਸ ਸਮੇਂ ਵਾਪਸ ਆ ਗਏ ਅਤੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਬਚਾਇਆ ਗਿਆ ਸੀ। ਪਰ ਉਹ ਉਨ੍ਹਾਂ ਸਾਰਿਆਂ ਲਈ ਕਾਫ਼ੀ ਨਾ ਹੋਈਆਂ।

15ਲੋਕ ਬਿਨਯਾਮੀਨ ਲਈ ਉਦਾਸ ਸਨ, ਕਿਉਂਕਿ ਯਾਹਵੇਹ ਨੇ ਇਸਰਾਏਲ ਦੇ ਗੋਤਾਂ ਵਿੱਚ ਇੱਕ ਦਰਾਰ ਪਾ ਦਿੱਤੀ ਸੀ।

16ਅਤੇ ਸਭਾ ਦੇ ਬਜ਼ੁਰਗਾਂ ਨੇ ਕਿਹਾ, “ਬਿਨਯਾਮੀਨ ਦੀਆਂ ਔਰਤਾਂ ਦੇ ਨਾਸ ਹੋਣ ਦੇ ਨਾਲ, ਅਸੀਂ ਬਚੇ ਹੋਏ ਆਦਮੀਆਂ ਲਈ ਪਤਨੀਆਂ ਕਿੱਥੋਂ ਲਿਆਈਏ?

17ਤਦ ਉਨ੍ਹਾਂ ਨੇ ਕਿਹਾ, ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ,” ਉਨ੍ਹਾਂ ਦਾ ਹਿੱਸਾ ਰਹੇ, “ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ।

18ਅਸੀਂ ਉਨ੍ਹਾਂ ਨੂੰ ਆਪਣੀਆਂ ਧੀਆਂ ਪਤਨੀਆਂ ਵਜੋਂ ਨਹੀਂ ਦੇ ਸਕਦੇ, ਕਿਉਂਕਿ ਇਸਰਾਏਲੀਆਂ ਨੇ ਇਹ ਸਹੁੰ ਖਾਧੀ ਹੈ: ‘ਸਰਾਪੀ ਹੋਵੇ ਉਹ ਜਿਹੜਾ ਬਿਨਯਾਮੀਨੀ ਨਾਲ ਆਪਣੀ ਧੀ ਵਿਆਹੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.