12ਉਨ੍ਹਾਂ ਨੂੰ ਯਾਬੇਸ਼ ਗਿਲਆਦ ਵਿੱਚ ਰਹਿਣ ਵਾਲੇ ਲੋਕਾਂ ਵਿੱਚੋਂ ਚਾਰ ਸੌ ਮੁਟਿਆਰਾਂ ਲੱਭੀਆਂ ਜਿਹੜੀਆਂ ਕਦੇ ਕਿਸੇ ਆਦਮੀ ਨਾਲ ਨਹੀਂ ਸੁੱਤੀਆ ਸਨ, ਅਤੇ ਉਹ ਉਨ੍ਹਾਂ ਨੂੰ ਕਨਾਨ ਵਿੱਚ ਸ਼ੀਲੋਹ ਦੇ ਡੇਰੇ ਵਿੱਚ ਲੈ ਗਏ।
13ਤਦ ਸਾਰੀ ਸਭਾ ਨੇ ਰਿੰਮੋਨ ਦੀ ਚੱਟਾਨ ਉੱਤੇ ਬਿਨਯਾਮੀਨੀਆਂ ਨੂੰ ਸ਼ਾਂਤੀ ਦਾ ਸੁਨੇਹਾ ਭੇਜਿਆ।
14ਇਸ ਲਈ ਬਿਨਯਾਮੀਨੀ ਉਸ ਸਮੇਂ ਵਾਪਸ ਆ ਗਏ ਅਤੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਬਚਾਇਆ ਗਿਆ ਸੀ। ਪਰ ਉਹ ਉਨ੍ਹਾਂ ਸਾਰਿਆਂ ਲਈ ਕਾਫ਼ੀ ਨਾ ਹੋਈਆਂ।
15ਲੋਕ ਬਿਨਯਾਮੀਨ ਲਈ ਉਦਾਸ ਸਨ, ਕਿਉਂਕਿ ਯਾਹਵੇਹ ਨੇ ਇਸਰਾਏਲ ਦੇ ਗੋਤਾਂ ਵਿੱਚ ਇੱਕ ਦਰਾਰ ਪਾ ਦਿੱਤੀ ਸੀ।
16ਅਤੇ ਸਭਾ ਦੇ ਬਜ਼ੁਰਗਾਂ ਨੇ ਕਿਹਾ, “ਬਿਨਯਾਮੀਨ ਦੀਆਂ ਔਰਤਾਂ ਦੇ ਨਾਸ ਹੋਣ ਦੇ ਨਾਲ, ਅਸੀਂ ਬਚੇ ਹੋਏ ਆਦਮੀਆਂ ਲਈ ਪਤਨੀਆਂ ਕਿੱਥੋਂ ਲਿਆਈਏ?