18ਜਦੋਂ ਏਹੂਦ ਨੇ ਨਜ਼ਰਾਨਾ ਉਸ ਨੂੰ ਭੇਟ ਕੀਤਾ, ਤਾਂ ਉਸ ਨੇ ਆਪਣੇ ਨਾਲ ਆਏ ਸਾਰੇ ਆਦਮੀਆਂ ਨੂੰ ਭੇਜ ਦਿੱਤਾ।
19ਪਰ ਗਿਲਗਾਲ ਦੇ ਨੇੜੇ ਪੱਥਰ ਦੀਆਂ ਮੂਰਤਾਂ ਕੋਲ ਪਹੁੰਚ ਕੇ ਉਹ ਆਪ ਏਗਲੋਨ ਨੂੰ ਵਾਪਸ ਗਿਆ ਅਤੇ ਕਿਹਾ, “ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।” ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ, “ਥੋੜੀ ਦੇਰ ਬਾਹਰ ਜਾਓ!” ਤਦ ਉਹ ਸਾਰੇ ਚਲੇ ਗਏ।
20ਏਹੂਦ ਫਿਰ ਉਸ ਕੋਲ ਆਇਆ ਜਦੋਂ ਉਹ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਇਕੱਲਾ ਬੈਠਾ ਸੀ ਏਹੂਦ ਨੇ ਫਿਰ ਉਸਨੂੰ ਕਿਹਾ, “ਮੇਰੇ ਕੋਲ ਤੁਹਾਡੇ ਲਈ ਪਰਮੇਸ਼ਵਰ ਦਾ ਸੰਦੇਸ਼ ਹੈ।” ਜਿਵੇਂ ਹੀ ਰਾਜਾ ਆਪਣੀ ਗੱਦੀ ਤੋਂ ਉੱਠਿਆ,
21ਏਹੂਦ ਨੇ ਆਪਣੇ ਖੱਬੇ ਹੱਥ ਨਾਲ ਸੱਜੇ ਪੱਟ ਤੋਂ ਤਲਵਾਰ ਕੱਢੀ ਅਤੇ ਰਾਜੇ ਦੇ ਢਿੱਡ ਵਿੱਚ ਖੋਬ ਦਿੱਤੀ।
22ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ।