17ਉਸ ਨੇ ਮੋਆਬ ਦੇ ਰਾਜੇ ਏਗਲੋਨ ਨੂੰ ਨਜ਼ਰਾਨਾ ਭੇਟ ਕੀਤਾ, ਏਗਲੋਨ ਇੱਕ ਬਹੁਤ ਹੀ ਮੋਟਾ ਮਨੁੱਖ ਸੀ।
18ਜਦੋਂ ਏਹੂਦ ਨੇ ਨਜ਼ਰਾਨਾ ਉਸ ਨੂੰ ਭੇਟ ਕੀਤਾ, ਤਾਂ ਉਸ ਨੇ ਆਪਣੇ ਨਾਲ ਆਏ ਸਾਰੇ ਆਦਮੀਆਂ ਨੂੰ ਭੇਜ ਦਿੱਤਾ।
19ਪਰ ਗਿਲਗਾਲ ਦੇ ਨੇੜੇ ਪੱਥਰ ਦੀਆਂ ਮੂਰਤਾਂ ਕੋਲ ਪਹੁੰਚ ਕੇ ਉਹ ਆਪ ਏਗਲੋਨ ਨੂੰ ਵਾਪਸ ਗਿਆ ਅਤੇ ਕਿਹਾ, “ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।” ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ, “ਥੋੜੀ ਦੇਰ ਬਾਹਰ ਜਾਓ!” ਤਦ ਉਹ ਸਾਰੇ ਚਲੇ ਗਏ।
20ਏਹੂਦ ਫਿਰ ਉਸ ਕੋਲ ਆਇਆ ਜਦੋਂ ਉਹ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਇਕੱਲਾ ਬੈਠਾ ਸੀ ਏਹੂਦ ਨੇ ਫਿਰ ਉਸਨੂੰ ਕਿਹਾ, “ਮੇਰੇ ਕੋਲ ਤੁਹਾਡੇ ਲਈ ਪਰਮੇਸ਼ਵਰ ਦਾ ਸੰਦੇਸ਼ ਹੈ।” ਜਿਵੇਂ ਹੀ ਰਾਜਾ ਆਪਣੀ ਗੱਦੀ ਤੋਂ ਉੱਠਿਆ,
21ਏਹੂਦ ਨੇ ਆਪਣੇ ਖੱਬੇ ਹੱਥ ਨਾਲ ਸੱਜੇ ਪੱਟ ਤੋਂ ਤਲਵਾਰ ਕੱਢੀ ਅਤੇ ਰਾਜੇ ਦੇ ਢਿੱਡ ਵਿੱਚ ਖੋਬ ਦਿੱਤੀ।