ਨਿਆਈਂ 3

ਉਸ ਦੇ ਜਾਣ ਤੋਂ ਬਾਅਦ ਨੌਕਰਾਂ ਨੇ ਆ ਕੇ ਦੇਖਿਆ ਤਾਂ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਸਨ। ਉਹਨਾਂ ਨੇ ਕਿਹਾ, “ਏਗਲੋਨ ਮਹਿਲ ਦੇ ਅੰਦਰਲੇ ਕਮਰੇ ਵਿੱਚ ਆਰਾਮ ਕਰ ਰਿਹਾ ਹੋਵੇਗਾ।”

Judges 3:24 (UKJV) When he was gone out, his servants came; and when they saw that, behold, the doors of the parlour were locked, they said, Surely he covers his feet in his summer chamber.

22ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ।

23ਤਦ ਏਹੂਦ ਬਾਹਰ ਵੇਹੜੇ ਵੱਲ ਗਿਆ, ਉਸਨੇ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਹਨਾਂ ਨੂੰ ਤਾਲਾ ਲਗਾ ਦਿੱਤਾ।

24ਉਸ ਦੇ ਜਾਣ ਤੋਂ ਬਾਅਦ ਨੌਕਰਾਂ ਨੇ ਆ ਕੇ ਦੇਖਿਆ ਤਾਂ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਸਨ। ਉਹਨਾਂ ਨੇ ਕਿਹਾ, “ਏਗਲੋਨ ਮਹਿਲ ਦੇ ਅੰਦਰਲੇ ਕਮਰੇ ਵਿੱਚ ਆਰਾਮ ਕਰ ਰਿਹਾ ਹੋਵੇਗਾ।”

25ਉਹ ਇੰਤਜ਼ਾਰ ਕਰਦੇ-ਕਰਦੇ ਚਿੰਤਾ ਨਾਲ ਭਰ ਗਏ, ਪਰ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹਨਾਂ ਨੇ ਚਾਬੀ ਲੈ ਕੇ ਤਾਲਾ ਖੋਲ੍ਹ ਦਿੱਤਾ। ਉੱਥੇ ਉਹਨਾਂ ਨੇ ਆਪਣੇ ਮਾਲਕ ਨੂੰ ਫਰਸ਼ ਤੇ ਡਿੱਗਿਆ, ਅਤੇ ਮਰਿਆ ਹੋਇਆ ਦੇਖਿਆ।

26ਜਦੋਂ ਉਹ ਉਡੀਕ ਕਰ ਰਹੇ ਸਨ, ਏਹੂਦ ਉੱਥੋਂ ਚਲਾ ਗਿਆ। ਉਹ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਨੂੰ ਭੱਜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.