24ਉਸ ਦੇ ਜਾਣ ਤੋਂ ਬਾਅਦ ਨੌਕਰਾਂ ਨੇ ਆ ਕੇ ਦੇਖਿਆ ਤਾਂ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਸਨ। ਉਹਨਾਂ ਨੇ ਕਿਹਾ, “ਏਗਲੋਨ ਮਹਿਲ ਦੇ ਅੰਦਰਲੇ ਕਮਰੇ ਵਿੱਚ ਆਰਾਮ ਕਰ ਰਿਹਾ ਹੋਵੇਗਾ।”
25ਉਹ ਇੰਤਜ਼ਾਰ ਕਰਦੇ-ਕਰਦੇ ਚਿੰਤਾ ਨਾਲ ਭਰ ਗਏ, ਪਰ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹਨਾਂ ਨੇ ਚਾਬੀ ਲੈ ਕੇ ਤਾਲਾ ਖੋਲ੍ਹ ਦਿੱਤਾ। ਉੱਥੇ ਉਹਨਾਂ ਨੇ ਆਪਣੇ ਮਾਲਕ ਨੂੰ ਫਰਸ਼ ਤੇ ਡਿੱਗਿਆ, ਅਤੇ ਮਰਿਆ ਹੋਇਆ ਦੇਖਿਆ।
26ਜਦੋਂ ਉਹ ਉਡੀਕ ਕਰ ਰਹੇ ਸਨ, ਏਹੂਦ ਉੱਥੋਂ ਚਲਾ ਗਿਆ। ਉਹ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਨੂੰ ਭੱਜ ਗਿਆ।
27ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤੁਰ੍ਹੀ ਵਜਾਈ ਅਤੇ ਇਸਰਾਏਲੀ ਉਸ ਦੇ ਨਾਲ ਪਹਾੜੀਆਂ ਤੋਂ ਹੇਠਾਂ ਉੱਤਰ ਗਏ ਅਤੇ ਉਹ ਉਹਨਾਂ ਦੀ ਅਗਵਾਈ ਕਰ ਰਿਹਾ ਸੀ।
28ਉਸਨੇ ਹੁਕਮ ਦਿੱਤਾ, “ਮੇਰੇ ਪਿੱਛੇ ਚੱਲੋ, ਕਿਉਂਕਿ ਯਾਹਵੇਹ ਨੇ ਤੁਹਾਡੇ ਦੁਸ਼ਮਣ ਮੋਆਬ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ।” ਇਸ ਲਈ ਉਹ ਉਸ ਦੇ ਪਿੱਛੇ-ਪਿੱਛੇ ਚੱਲੇ ਗਏ ਅਤੇ ਯਰਦਨ ਦੇ ਦਰਿਆਵਾਂ ਉੱਤੇ ਕਬਜ਼ਾ ਕਰ ਲਿਆ ਜੋ ਮੋਆਬ ਵੱਲ ਜਾਂਦੇ ਸਨ। ਉਹਨਾਂ ਨੇ ਕਿਸੇ ਨੂੰ ਵੀ ਪਾਰ ਨਹੀਂ ਜਾਣ ਦਿੱਤਾ।