ਨਿਆਈਂ 5

ਯਾਹਵੇਹ ਦੇ ਦੂਤ ਨੇ ਕਿਹਾ, ‘ਮੇਰੋਜ਼ ਨੂੰ ਸਰਾਪ ਦਿਓ। ਇਸ ਦੇ ਲੋਕਾਂ ਨੂੰ ਭਾਰੀ ਸਰਾਪ ਦਿਓ, ਕਿਉਂਕਿ ਉਹ ਯਾਹਵੇਹ ਦੀ ਮਦਦ ਕਰਨ ਲਈ ਨਹੀਂ ਆਏ ਸਨ, ਸੂਰਬੀਰਾਂ ਦੇ ਵਿਰੁੱਧ ਯਾਹਵੇਹ ਦੀ ਸਹਾਇਤਾ ਕਰਨ ਨੂੰ ਨਹੀਂ ਆਏ ਸਨ।’

Judges 5:23 (UKJV) Curse all of you Meroz, said the angel of the LORD, curse all of you bitterly the inhabitants thereof; because they came not to the help of the LORD, to the help of the LORD against the mighty.

21ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ, ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ ਤੂੰ ਤਾਕਤ ਨਾਲ ਅੱਗੇ ਵੱਧ!

22ਫਿਰ ਘੋੜਿਆ ਦੇ ਖੁਰਾਂ ਦੇ ਗਰਜਨ ਦੀ ਆਵਾਜ਼ ਸੁਣਾਈ ਦਿੱਤੀ ਬਲਵਾਨ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ।

23ਯਾਹਵੇਹ ਦੇ ਦੂਤ ਨੇ ਕਿਹਾ, ‘ਮੇਰੋਜ਼ ਨੂੰ ਸਰਾਪ ਦਿਓ। ਇਸ ਦੇ ਲੋਕਾਂ ਨੂੰ ਭਾਰੀ ਸਰਾਪ ਦਿਓ, ਕਿਉਂਕਿ ਉਹ ਯਾਹਵੇਹ ਦੀ ਮਦਦ ਕਰਨ ਲਈ ਨਹੀਂ ਆਏ ਸਨ, ਸੂਰਬੀਰਾਂ ਦੇ ਵਿਰੁੱਧ ਯਾਹਵੇਹ ਦੀ ਸਹਾਇਤਾ ਕਰਨ ਨੂੰ ਨਹੀਂ ਆਏ ਸਨ।’

24“ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਯਾਏਲ, ਹੇਬਰ ਕੇਨੀ ਦੀ ਪਤਨੀ, ਤੰਬੂ ਵਿੱਚ ਰਹਿਣ ਵਾਲੀਆਂ ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਹੋਵੇ।

25ਉਸਨੇ ਪਾਣੀ ਮੰਗਿਆ, ਅਤੇ ਉਸਨੇ ਉਸਨੂੰ ਦੁੱਧ ਦਿੱਤਾ, ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.