19“ਰਾਜੇ ਆਏ ਅਤੇ ਉਹ ਲੜੇ, ਕਨਾਨ ਦੇ ਰਾਜੇ ਵੀ ਲੜੇ। ਤਾਨਾਖ ਵਿੱਚ, ਮਗਿੱਦੋ ਦੇ ਪਾਣੀਆਂ ਦੇ ਕੋਲ, ਉਨ੍ਹਾਂ ਨੇ ਚਾਂਦੀ ਦੀ ਕੋਈ ਲੁੱਟ ਨਹੀਂ ਕੀਤੀ।
20ਅਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ-ਆਪਣੇ ਮੰਡਲਾਂ ਵਿੱਚ ਸੀਸਰਾ ਨਾਲ ਲੜੇ।
21ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ, ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ ਤੂੰ ਤਾਕਤ ਨਾਲ ਅੱਗੇ ਵੱਧ!
22ਫਿਰ ਘੋੜਿਆ ਦੇ ਖੁਰਾਂ ਦੇ ਗਰਜਨ ਦੀ ਆਵਾਜ਼ ਸੁਣਾਈ ਦਿੱਤੀ ਬਲਵਾਨ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ।
23ਯਾਹਵੇਹ ਦੇ ਦੂਤ ਨੇ ਕਿਹਾ, ‘ਮੇਰੋਜ਼ ਨੂੰ ਸਰਾਪ ਦਿਓ। ਇਸ ਦੇ ਲੋਕਾਂ ਨੂੰ ਭਾਰੀ ਸਰਾਪ ਦਿਓ, ਕਿਉਂਕਿ ਉਹ ਯਾਹਵੇਹ ਦੀ ਮਦਦ ਕਰਨ ਲਈ ਨਹੀਂ ਆਏ ਸਨ, ਸੂਰਬੀਰਾਂ ਦੇ ਵਿਰੁੱਧ ਯਾਹਵੇਹ ਦੀ ਸਹਾਇਤਾ ਕਰਨ ਨੂੰ ਨਹੀਂ ਆਏ ਸਨ।’