ਨਿਆਈਂ 5

“ਰਾਜੇ ਆਏ ਅਤੇ ਉਹ ਲੜੇ, ਕਨਾਨ ਦੇ ਰਾਜੇ ਵੀ ਲੜੇ। ਤਾਨਾਖ ਵਿੱਚ, ਮਗਿੱਦੋ ਦੇ ਪਾਣੀਆਂ ਦੇ ਕੋਲ, ਉਨ੍ਹਾਂ ਨੇ ਚਾਂਦੀ ਦੀ ਕੋਈ ਲੁੱਟ ਨਹੀਂ ਕੀਤੀ।

Judges 5:19 (UKJV) The kings came and fought, then fought the kings of Canaan in Taanach by the waters of Megiddo; they took no gain of money.

17ਗਿਲਆਦ ਯਰਦਨ ਦੇ ਪਾਰ ਵੱਸਿਆ, ਅਤੇ ਦਾਨ ਤੂੰ ਕਿਉਂ ਸਮੁੰਦਰੀ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰੀ ਕੰਢੇ ਉੱਤੇ ਵੱਸਿਆ ਅਤੇ ਆਪਣੀਆਂ ਖੱਡਾਂ ਵਿੱਚ ਰਿਹਾ।

18ਜ਼ਬੂਲੁਨ ਦੇ ਲੋਕਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਦਿੱਤੀਆਂ। ਨਫ਼ਤਾਲੀ ਨੇ ਵੀ ਮੈਦਾਨ ਵਿੱਚ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਈਆਂ।

19“ਰਾਜੇ ਆਏ ਅਤੇ ਉਹ ਲੜੇ, ਕਨਾਨ ਦੇ ਰਾਜੇ ਵੀ ਲੜੇ। ਤਾਨਾਖ ਵਿੱਚ, ਮਗਿੱਦੋ ਦੇ ਪਾਣੀਆਂ ਦੇ ਕੋਲ, ਉਨ੍ਹਾਂ ਨੇ ਚਾਂਦੀ ਦੀ ਕੋਈ ਲੁੱਟ ਨਹੀਂ ਕੀਤੀ।

20ਅਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ-ਆਪਣੇ ਮੰਡਲਾਂ ਵਿੱਚ ਸੀਸਰਾ ਨਾਲ ਲੜੇ।

21ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ, ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ ਤੂੰ ਤਾਕਤ ਨਾਲ ਅੱਗੇ ਵੱਧ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.