ਨਿਆਈਂ 5

ਜ਼ਬੂਲੁਨ ਦੇ ਲੋਕਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਦਿੱਤੀਆਂ। ਨਫ਼ਤਾਲੀ ਨੇ ਵੀ ਮੈਦਾਨ ਵਿੱਚ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਈਆਂ।

Judges 5:18 (UKJV) Zebulun and Naphtali were a people that jeopardized their lives unto the death in the high places of the field.

16ਭੇਡਾਂ ਲਈ ਚਰਵਾਹਿਆਂ ਦੁਆਰਾ ਵਜਾਏ ਜਾ ਰਹੇ ਬੰਸਰੀ ਦੇ ਗੀਤ ਸੁਣਦਾ ਹੋਇਆ ਤੂੰ ਕਿਉਂ ਭੇਡਾਂ ਦੇ ਵਾੜੇ ਵਿੱਚ ਰਿਹਾ? ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।

17ਗਿਲਆਦ ਯਰਦਨ ਦੇ ਪਾਰ ਵੱਸਿਆ, ਅਤੇ ਦਾਨ ਤੂੰ ਕਿਉਂ ਸਮੁੰਦਰੀ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰੀ ਕੰਢੇ ਉੱਤੇ ਵੱਸਿਆ ਅਤੇ ਆਪਣੀਆਂ ਖੱਡਾਂ ਵਿੱਚ ਰਿਹਾ।

18ਜ਼ਬੂਲੁਨ ਦੇ ਲੋਕਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਦਿੱਤੀਆਂ। ਨਫ਼ਤਾਲੀ ਨੇ ਵੀ ਮੈਦਾਨ ਵਿੱਚ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਈਆਂ।

19“ਰਾਜੇ ਆਏ ਅਤੇ ਉਹ ਲੜੇ, ਕਨਾਨ ਦੇ ਰਾਜੇ ਵੀ ਲੜੇ। ਤਾਨਾਖ ਵਿੱਚ, ਮਗਿੱਦੋ ਦੇ ਪਾਣੀਆਂ ਦੇ ਕੋਲ, ਉਨ੍ਹਾਂ ਨੇ ਚਾਂਦੀ ਦੀ ਕੋਈ ਲੁੱਟ ਨਹੀਂ ਕੀਤੀ।

20ਅਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ-ਆਪਣੇ ਮੰਡਲਾਂ ਵਿੱਚ ਸੀਸਰਾ ਨਾਲ ਲੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.