14ਕੁਝ ਇਫ਼ਰਾਈਮ ਤੋਂ ਆਏ ਜਿਨ੍ਹਾਂ ਦੀਆਂ ਜੜ੍ਹਾਂ ਅਮਾਲੇਕ ਵਿੱਚ ਸਨ, ਬਿਨਯਾਮੀਨ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਹੜੇ ਤੁਹਾਡੇ ਮਗਰ ਆਉਂਦੇ ਸਨ। ਮਾਕੀਰ ਤੋਂ ਕਪਤਾਨ ਉਤਰੇ, ਜ਼ਬੂਲੁਨ ਤੋਂ ਉਹ ਜਿਹੜੇ ਸੈਨਾਪਤੀ ਦੀ ਲਾਠੀ ਵਰਤਦੇ ਸਨ।
15ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ, ਉਸ ਦੇ ਆਦੇਸ਼ ਹੇਠ ਘਾਟੀ ਵਿੱਚ ਭੇਜਿਆ ਗਿਆ ਸੀ। ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।
16ਭੇਡਾਂ ਲਈ ਚਰਵਾਹਿਆਂ ਦੁਆਰਾ ਵਜਾਏ ਜਾ ਰਹੇ ਬੰਸਰੀ ਦੇ ਗੀਤ ਸੁਣਦਾ ਹੋਇਆ ਤੂੰ ਕਿਉਂ ਭੇਡਾਂ ਦੇ ਵਾੜੇ ਵਿੱਚ ਰਿਹਾ? ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।
17ਗਿਲਆਦ ਯਰਦਨ ਦੇ ਪਾਰ ਵੱਸਿਆ, ਅਤੇ ਦਾਨ ਤੂੰ ਕਿਉਂ ਸਮੁੰਦਰੀ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰੀ ਕੰਢੇ ਉੱਤੇ ਵੱਸਿਆ ਅਤੇ ਆਪਣੀਆਂ ਖੱਡਾਂ ਵਿੱਚ ਰਿਹਾ।
18ਜ਼ਬੂਲੁਨ ਦੇ ਲੋਕਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਦਿੱਤੀਆਂ। ਨਫ਼ਤਾਲੀ ਨੇ ਵੀ ਮੈਦਾਨ ਵਿੱਚ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਈਆਂ।