ਨਿਆਈਂ 5

ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ, ਉਸ ਦੇ ਆਦੇਸ਼ ਹੇਠ ਘਾਟੀ ਵਿੱਚ ਭੇਜਿਆ ਗਿਆ ਸੀ। ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।

Judges 5:15 (UKJV) And the princes of Issachar were with Deborah; even Issachar, and also Barak: he was sent on foot into the valley. For the divisions of Reuben there were great thoughts of heart.

13“ਫਿਰ ਜਿਹੜੇ ਬਚੇ ਸਨ, ਉਹ ਅਧਿਕਾਰੀਆਂ ਨੂੰ ਮਿਲਣ ਆਏ। ਯਾਹਵੇਹ ਦੇ ਬਲਵਾਨ ਲੋਕ ਮੇਰੇ ਕੋਲ ਆਏ।

14ਕੁਝ ਇਫ਼ਰਾਈਮ ਤੋਂ ਆਏ ਜਿਨ੍ਹਾਂ ਦੀਆਂ ਜੜ੍ਹਾਂ ਅਮਾਲੇਕ ਵਿੱਚ ਸਨ, ਬਿਨਯਾਮੀਨ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਹੜੇ ਤੁਹਾਡੇ ਮਗਰ ਆਉਂਦੇ ਸਨ। ਮਾਕੀਰ ਤੋਂ ਕਪਤਾਨ ਉਤਰੇ, ਜ਼ਬੂਲੁਨ ਤੋਂ ਉਹ ਜਿਹੜੇ ਸੈਨਾਪਤੀ ਦੀ ਲਾਠੀ ਵਰਤਦੇ ਸਨ।

15ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ, ਉਸ ਦੇ ਆਦੇਸ਼ ਹੇਠ ਘਾਟੀ ਵਿੱਚ ਭੇਜਿਆ ਗਿਆ ਸੀ। ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।

16ਭੇਡਾਂ ਲਈ ਚਰਵਾਹਿਆਂ ਦੁਆਰਾ ਵਜਾਏ ਜਾ ਰਹੇ ਬੰਸਰੀ ਦੇ ਗੀਤ ਸੁਣਦਾ ਹੋਇਆ ਤੂੰ ਕਿਉਂ ਭੇਡਾਂ ਦੇ ਵਾੜੇ ਵਿੱਚ ਰਿਹਾ? ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।

17ਗਿਲਆਦ ਯਰਦਨ ਦੇ ਪਾਰ ਵੱਸਿਆ, ਅਤੇ ਦਾਨ ਤੂੰ ਕਿਉਂ ਸਮੁੰਦਰੀ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰੀ ਕੰਢੇ ਉੱਤੇ ਵੱਸਿਆ ਅਤੇ ਆਪਣੀਆਂ ਖੱਡਾਂ ਵਿੱਚ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.