11ਪਾਣੀ ਪਿਲਾਉਣ ਵਾਲੀਆਂ ਥਾਵਾਂ ਤੇ ਗਾਇਕਾਂ ਦੀ ਆਵਾਜ਼ ਵੱਲ ਧਿਆਨ ਦਿਓ, ਉਹ ਯਾਹਵੇਹ ਦੀਆਂ ਜਿੱਤਾਂ, ਅਤੇ ਇਸਰਾਏਲ ਵਿੱਚ ਉਸਦੇ ਪਿੰਡ ਵਾਸੀਆਂ ਦੀਆਂ ਜਿੱਤਾਂ ਦਾ ਜਾਪ ਕਰਦੇ ਹਨ। “ਤਦ ਯਾਹਵੇਹ ਦੇ ਲੋਕ ਸ਼ਹਿਰ ਦੇ ਦਰਵਾਜ਼ਿਆਂ ਵੱਲ ਚਲੇ ਗਏ।
12‘ਜਾਗ, ਦਬੋਰਾਹ ਜਾਗ! ਜਾਗ, ਜਾਗ, ਅਤੇ ਗੀਤ ਗਾ! ਉਠੋ, ਬਾਰਾਕ! ਅਬੀਨੋਆਮ ਦੇ ਪੁੱਤਰ, ਆਪਣੇ ਕੈਦੀਆਂ ਨੂੰ ਬੰਦੀ ਬਣਾ ਲਓ।’
13“ਫਿਰ ਜਿਹੜੇ ਬਚੇ ਸਨ, ਉਹ ਅਧਿਕਾਰੀਆਂ ਨੂੰ ਮਿਲਣ ਆਏ। ਯਾਹਵੇਹ ਦੇ ਬਲਵਾਨ ਲੋਕ ਮੇਰੇ ਕੋਲ ਆਏ।
14ਕੁਝ ਇਫ਼ਰਾਈਮ ਤੋਂ ਆਏ ਜਿਨ੍ਹਾਂ ਦੀਆਂ ਜੜ੍ਹਾਂ ਅਮਾਲੇਕ ਵਿੱਚ ਸਨ, ਬਿਨਯਾਮੀਨ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਹੜੇ ਤੁਹਾਡੇ ਮਗਰ ਆਉਂਦੇ ਸਨ। ਮਾਕੀਰ ਤੋਂ ਕਪਤਾਨ ਉਤਰੇ, ਜ਼ਬੂਲੁਨ ਤੋਂ ਉਹ ਜਿਹੜੇ ਸੈਨਾਪਤੀ ਦੀ ਲਾਠੀ ਵਰਤਦੇ ਸਨ।
15ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ, ਉਸ ਦੇ ਆਦੇਸ਼ ਹੇਠ ਘਾਟੀ ਵਿੱਚ ਭੇਜਿਆ ਗਿਆ ਸੀ। ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।