ਨਿਆਈਂ 5

ਕੁਝ ਇਫ਼ਰਾਈਮ ਤੋਂ ਆਏ ਜਿਨ੍ਹਾਂ ਦੀਆਂ ਜੜ੍ਹਾਂ ਅਮਾਲੇਕ ਵਿੱਚ ਸਨ, ਬਿਨਯਾਮੀਨ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਹੜੇ ਤੁਹਾਡੇ ਮਗਰ ਆਉਂਦੇ ਸਨ। ਮਾਕੀਰ ਤੋਂ ਕਪਤਾਨ ਉਤਰੇ, ਜ਼ਬੂਲੁਨ ਤੋਂ ਉਹ ਜਿਹੜੇ ਸੈਨਾਪਤੀ ਦੀ ਲਾਠੀ ਵਰਤਦੇ ਸਨ।

Judges 5:14 (UKJV) Out of Ephraim was there a root of them against Amalek; after you, Benjamin, among your people; out of Machir came down governors, and out of Zebulun they that handle the pen of the writer.

12‘ਜਾਗ, ਦਬੋਰਾਹ ਜਾਗ! ਜਾਗ, ਜਾਗ, ਅਤੇ ਗੀਤ ਗਾ! ਉਠੋ, ਬਾਰਾਕ! ਅਬੀਨੋਆਮ ਦੇ ਪੁੱਤਰ, ਆਪਣੇ ਕੈਦੀਆਂ ਨੂੰ ਬੰਦੀ ਬਣਾ ਲਓ।’

13“ਫਿਰ ਜਿਹੜੇ ਬਚੇ ਸਨ, ਉਹ ਅਧਿਕਾਰੀਆਂ ਨੂੰ ਮਿਲਣ ਆਏ। ਯਾਹਵੇਹ ਦੇ ਬਲਵਾਨ ਲੋਕ ਮੇਰੇ ਕੋਲ ਆਏ।

14ਕੁਝ ਇਫ਼ਰਾਈਮ ਤੋਂ ਆਏ ਜਿਨ੍ਹਾਂ ਦੀਆਂ ਜੜ੍ਹਾਂ ਅਮਾਲੇਕ ਵਿੱਚ ਸਨ, ਬਿਨਯਾਮੀਨ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਹੜੇ ਤੁਹਾਡੇ ਮਗਰ ਆਉਂਦੇ ਸਨ। ਮਾਕੀਰ ਤੋਂ ਕਪਤਾਨ ਉਤਰੇ, ਜ਼ਬੂਲੁਨ ਤੋਂ ਉਹ ਜਿਹੜੇ ਸੈਨਾਪਤੀ ਦੀ ਲਾਠੀ ਵਰਤਦੇ ਸਨ।

15ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ, ਉਸ ਦੇ ਆਦੇਸ਼ ਹੇਠ ਘਾਟੀ ਵਿੱਚ ਭੇਜਿਆ ਗਿਆ ਸੀ। ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।

16ਭੇਡਾਂ ਲਈ ਚਰਵਾਹਿਆਂ ਦੁਆਰਾ ਵਜਾਏ ਜਾ ਰਹੇ ਬੰਸਰੀ ਦੇ ਗੀਤ ਸੁਣਦਾ ਹੋਇਆ ਤੂੰ ਕਿਉਂ ਭੇਡਾਂ ਦੇ ਵਾੜੇ ਵਿੱਚ ਰਿਹਾ? ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ ਫੈਸਲਾ ਨਾ ਲੈ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.