ਨਿਆਈਂ 5

ਪਾਣੀ ਪਿਲਾਉਣ ਵਾਲੀਆਂ ਥਾਵਾਂ ਤੇ ਗਾਇਕਾਂ ਦੀ ਆਵਾਜ਼ ਵੱਲ ਧਿਆਨ ਦਿਓ, ਉਹ ਯਾਹਵੇਹ ਦੀਆਂ ਜਿੱਤਾਂ, ਅਤੇ ਇਸਰਾਏਲ ਵਿੱਚ ਉਸਦੇ ਪਿੰਡ ਵਾਸੀਆਂ ਦੀਆਂ ਜਿੱਤਾਂ ਦਾ ਜਾਪ ਕਰਦੇ ਹਨ। “ਤਦ ਯਾਹਵੇਹ ਦੇ ਲੋਕ ਸ਼ਹਿਰ ਦੇ ਦਰਵਾਜ਼ਿਆਂ ਵੱਲ ਚਲੇ ਗਏ।

Judges 5:11 (UKJV) They that are delivered from the noise of archers in the places of drawing water, there shall they rehearse the righteous acts of the LORD, even the righteous acts toward the inhabitants of his villages in Israel: then shall the people of the LORD go down to the gates.

9ਮੇਰਾ ਦਿਲ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਮਰਜ਼ੀ ਨਾਲ ਲੜਾਈ ਲਈ ਪੇਸ਼ ਕੀਤਾ। ਯਾਹਵੇਹ ਨੂੰ ਮੁਬਾਰਕ ਆਖੋ!

10“ਤੁਸੀਂ ਜਿਹੜੇ ਚਿੱਟੇ ਖੋਤਿਆਂ ਉੱਤੇ ਸਫ਼ਰ ਕਰਦੇ ਹੋ, ਤੁਸੀਂ ਜੋ ਆਲੀਸ਼ਾਨ ਗਲੀਚਿਆਂ ਉੱਤੇ ਬੈਠਦੇ ਹੋ, ਅਤੇ ਤੁਸੀਂ ਜਿਹੜੇ ਰਾਹ ਉੱਤੇ ਤੁਰਦੇ ਹੋ, ਇਸਦਾ ਵਿਚਾਰ ਕਰੋ।

11ਪਾਣੀ ਪਿਲਾਉਣ ਵਾਲੀਆਂ ਥਾਵਾਂ ਤੇ ਗਾਇਕਾਂ ਦੀ ਆਵਾਜ਼ ਵੱਲ ਧਿਆਨ ਦਿਓ, ਉਹ ਯਾਹਵੇਹ ਦੀਆਂ ਜਿੱਤਾਂ, ਅਤੇ ਇਸਰਾਏਲ ਵਿੱਚ ਉਸਦੇ ਪਿੰਡ ਵਾਸੀਆਂ ਦੀਆਂ ਜਿੱਤਾਂ ਦਾ ਜਾਪ ਕਰਦੇ ਹਨ। “ਤਦ ਯਾਹਵੇਹ ਦੇ ਲੋਕ ਸ਼ਹਿਰ ਦੇ ਦਰਵਾਜ਼ਿਆਂ ਵੱਲ ਚਲੇ ਗਏ।

12‘ਜਾਗ, ਦਬੋਰਾਹ ਜਾਗ! ਜਾਗ, ਜਾਗ, ਅਤੇ ਗੀਤ ਗਾ! ਉਠੋ, ਬਾਰਾਕ! ਅਬੀਨੋਆਮ ਦੇ ਪੁੱਤਰ, ਆਪਣੇ ਕੈਦੀਆਂ ਨੂੰ ਬੰਦੀ ਬਣਾ ਲਓ।’

13“ਫਿਰ ਜਿਹੜੇ ਬਚੇ ਸਨ, ਉਹ ਅਧਿਕਾਰੀਆਂ ਨੂੰ ਮਿਲਣ ਆਏ। ਯਾਹਵੇਹ ਦੇ ਬਲਵਾਨ ਲੋਕ ਮੇਰੇ ਕੋਲ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.