ਨਿਆਈਂ 5

“ਤੁਸੀਂ ਜਿਹੜੇ ਚਿੱਟੇ ਖੋਤਿਆਂ ਉੱਤੇ ਸਫ਼ਰ ਕਰਦੇ ਹੋ, ਤੁਸੀਂ ਜੋ ਆਲੀਸ਼ਾਨ ਗਲੀਚਿਆਂ ਉੱਤੇ ਬੈਠਦੇ ਹੋ, ਅਤੇ ਤੁਸੀਂ ਜਿਹੜੇ ਰਾਹ ਉੱਤੇ ਤੁਰਦੇ ਹੋ, ਇਸਦਾ ਵਿਚਾਰ ਕਰੋ।

Judges 5:10 (UKJV) Speak, all of you that ride on white asses, all of you that sit in judgment, and walk by the way.

8ਜਦੋਂ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ ਤਦ ਉਹਨਾਂ ਦੇ ਫਾਟਕਾਂ ਕੋਲ ਲੜਾਈ ਹੋਈ। ਪਰ ਉਹਨਾਂ ਕੋਲ ਲੜਾਈ ਲਈ ਨਾ ਤਾਂ ਢਾਲ਼ ਤੇ ਨਾਂ ਹੀ ਬਰਛੇ ਸੀ, ਜਦਕਿ ਇਸਰਾਏਲ ਦੇ ਚਾਲੀ ਹਜ਼ਾਰ ਲੋਕ ਸਨ।

9ਮੇਰਾ ਦਿਲ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਮਰਜ਼ੀ ਨਾਲ ਲੜਾਈ ਲਈ ਪੇਸ਼ ਕੀਤਾ। ਯਾਹਵੇਹ ਨੂੰ ਮੁਬਾਰਕ ਆਖੋ!

10“ਤੁਸੀਂ ਜਿਹੜੇ ਚਿੱਟੇ ਖੋਤਿਆਂ ਉੱਤੇ ਸਫ਼ਰ ਕਰਦੇ ਹੋ, ਤੁਸੀਂ ਜੋ ਆਲੀਸ਼ਾਨ ਗਲੀਚਿਆਂ ਉੱਤੇ ਬੈਠਦੇ ਹੋ, ਅਤੇ ਤੁਸੀਂ ਜਿਹੜੇ ਰਾਹ ਉੱਤੇ ਤੁਰਦੇ ਹੋ, ਇਸਦਾ ਵਿਚਾਰ ਕਰੋ।

11ਪਾਣੀ ਪਿਲਾਉਣ ਵਾਲੀਆਂ ਥਾਵਾਂ ਤੇ ਗਾਇਕਾਂ ਦੀ ਆਵਾਜ਼ ਵੱਲ ਧਿਆਨ ਦਿਓ, ਉਹ ਯਾਹਵੇਹ ਦੀਆਂ ਜਿੱਤਾਂ, ਅਤੇ ਇਸਰਾਏਲ ਵਿੱਚ ਉਸਦੇ ਪਿੰਡ ਵਾਸੀਆਂ ਦੀਆਂ ਜਿੱਤਾਂ ਦਾ ਜਾਪ ਕਰਦੇ ਹਨ। “ਤਦ ਯਾਹਵੇਹ ਦੇ ਲੋਕ ਸ਼ਹਿਰ ਦੇ ਦਰਵਾਜ਼ਿਆਂ ਵੱਲ ਚਲੇ ਗਏ।

12‘ਜਾਗ, ਦਬੋਰਾਹ ਜਾਗ! ਜਾਗ, ਜਾਗ, ਅਤੇ ਗੀਤ ਗਾ! ਉਠੋ, ਬਾਰਾਕ! ਅਬੀਨੋਆਮ ਦੇ ਪੁੱਤਰ, ਆਪਣੇ ਕੈਦੀਆਂ ਨੂੰ ਬੰਦੀ ਬਣਾ ਲਓ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.