7ਇਸਰਾਏਲ ਵਿੱਚ ਆਗੂ ਮੁੱਕ ਗਏ, ਉਹ ਉਦੋਂ ਤੱਕ ਰੁਕੇ ਰਹੇ ਜਦੋਂ ਤੱਕ ਮੈਂ, ਦਬੋਰਾਹ ਅਹੁਦਾ ਨਹੀਂ ਸੰਭਾਲ ਲਿਆ, ਜਦੋਂ ਤੱਕ ਮੈਂ ਇਸਰਾਏਲ ਵਿੱਚ ਇੱਕ ਮਾਂ ਵਾਂਗ ਨਹੀਂ ਉੱਠੀ।
8ਜਦੋਂ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ ਤਦ ਉਹਨਾਂ ਦੇ ਫਾਟਕਾਂ ਕੋਲ ਲੜਾਈ ਹੋਈ। ਪਰ ਉਹਨਾਂ ਕੋਲ ਲੜਾਈ ਲਈ ਨਾ ਤਾਂ ਢਾਲ਼ ਤੇ ਨਾਂ ਹੀ ਬਰਛੇ ਸੀ, ਜਦਕਿ ਇਸਰਾਏਲ ਦੇ ਚਾਲੀ ਹਜ਼ਾਰ ਲੋਕ ਸਨ।
9ਮੇਰਾ ਦਿਲ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਮਰਜ਼ੀ ਨਾਲ ਲੜਾਈ ਲਈ ਪੇਸ਼ ਕੀਤਾ। ਯਾਹਵੇਹ ਨੂੰ ਮੁਬਾਰਕ ਆਖੋ!
10“ਤੁਸੀਂ ਜਿਹੜੇ ਚਿੱਟੇ ਖੋਤਿਆਂ ਉੱਤੇ ਸਫ਼ਰ ਕਰਦੇ ਹੋ, ਤੁਸੀਂ ਜੋ ਆਲੀਸ਼ਾਨ ਗਲੀਚਿਆਂ ਉੱਤੇ ਬੈਠਦੇ ਹੋ, ਅਤੇ ਤੁਸੀਂ ਜਿਹੜੇ ਰਾਹ ਉੱਤੇ ਤੁਰਦੇ ਹੋ, ਇਸਦਾ ਵਿਚਾਰ ਕਰੋ।
11ਪਾਣੀ ਪਿਲਾਉਣ ਵਾਲੀਆਂ ਥਾਵਾਂ ਤੇ ਗਾਇਕਾਂ ਦੀ ਆਵਾਜ਼ ਵੱਲ ਧਿਆਨ ਦਿਓ, ਉਹ ਯਾਹਵੇਹ ਦੀਆਂ ਜਿੱਤਾਂ, ਅਤੇ ਇਸਰਾਏਲ ਵਿੱਚ ਉਸਦੇ ਪਿੰਡ ਵਾਸੀਆਂ ਦੀਆਂ ਜਿੱਤਾਂ ਦਾ ਜਾਪ ਕਰਦੇ ਹਨ। “ਤਦ ਯਾਹਵੇਹ ਦੇ ਲੋਕ ਸ਼ਹਿਰ ਦੇ ਦਰਵਾਜ਼ਿਆਂ ਵੱਲ ਚਲੇ ਗਏ।