ਨਿਆਈਂ 5

ਇਸਰਾਏਲ ਵਿੱਚ ਆਗੂ ਮੁੱਕ ਗਏ, ਉਹ ਉਦੋਂ ਤੱਕ ਰੁਕੇ ਰਹੇ ਜਦੋਂ ਤੱਕ ਮੈਂ, ਦਬੋਰਾਹ ਅਹੁਦਾ ਨਹੀਂ ਸੰਭਾਲ ਲਿਆ, ਜਦੋਂ ਤੱਕ ਮੈਂ ਇਸਰਾਏਲ ਵਿੱਚ ਇੱਕ ਮਾਂ ਵਾਂਗ ਨਹੀਂ ਉੱਠੀ।

Judges 5:7 (UKJV) The inhabitants of the villages ceased, they ceased in Israel, until that I Deborah arose, that I arose a mother in Israel.

5ਯਾਹਵੇਹ ਦੇ ਅੱਗੇ ਪਹਾੜ ਕੰਬ ਗਏ, ਇੱਥੋਂ ਤੱਕ ਸੀਨਾਈ ਪਹਾੜ ਵੀ, ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਪਿਘਲ ਗਿਆ।

6“ਅਨਾਥ ਦੇ ਪੁੱਤਰ ਸ਼ਮਗਾਰ ਦੇ ਦਿਨਾਂ ਵਿੱਚ, ਯਾਏਲ ਦੇ ਦਿਨਾਂ ਵਿੱਚ, ਸੜਕਾਂ ਖਾਲੀ ਰਹਿੰਦੀਆਂ ਸਨ, ਅਤੇ ਮੁਸਾਫਰ ਪੈਹਿਆਂ ਦੇ ਰਸਤੇ ਤੁਰਦੇ ਸਨ।

7ਇਸਰਾਏਲ ਵਿੱਚ ਆਗੂ ਮੁੱਕ ਗਏ, ਉਹ ਉਦੋਂ ਤੱਕ ਰੁਕੇ ਰਹੇ ਜਦੋਂ ਤੱਕ ਮੈਂ, ਦਬੋਰਾਹ ਅਹੁਦਾ ਨਹੀਂ ਸੰਭਾਲ ਲਿਆ, ਜਦੋਂ ਤੱਕ ਮੈਂ ਇਸਰਾਏਲ ਵਿੱਚ ਇੱਕ ਮਾਂ ਵਾਂਗ ਨਹੀਂ ਉੱਠੀ।

8ਜਦੋਂ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ ਤਦ ਉਹਨਾਂ ਦੇ ਫਾਟਕਾਂ ਕੋਲ ਲੜਾਈ ਹੋਈ। ਪਰ ਉਹਨਾਂ ਕੋਲ ਲੜਾਈ ਲਈ ਨਾ ਤਾਂ ਢਾਲ਼ ਤੇ ਨਾਂ ਹੀ ਬਰਛੇ ਸੀ, ਜਦਕਿ ਇਸਰਾਏਲ ਦੇ ਚਾਲੀ ਹਜ਼ਾਰ ਲੋਕ ਸਨ।

9ਮੇਰਾ ਦਿਲ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਮਰਜ਼ੀ ਨਾਲ ਲੜਾਈ ਲਈ ਪੇਸ਼ ਕੀਤਾ। ਯਾਹਵੇਹ ਨੂੰ ਮੁਬਾਰਕ ਆਖੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.