4“ਹੇ ਯਾਹਵੇਹ, ਜਦੋਂ ਤੂੰ ਸੇਈਰ ਤੋਂ ਨਿੱਕਲਿਆ, ਜਦੋਂ ਤੂੰ ਅਦੋਮ ਦੀ ਧਰਤੀ ਤੋਂ ਕੂਚ ਕੀਤੀ, ਤਾਂ ਧਰਤੀ ਕੰਬ ਗਈ, ਅਕਾਸ਼ ਹਿੱਲ੍ਹ ਗਏ, ਬੱਦਲਾਂ ਤੋਂ ਵੀ ਮੀਹ ਵਰ੍ਹਿਆ।
5ਯਾਹਵੇਹ ਦੇ ਅੱਗੇ ਪਹਾੜ ਕੰਬ ਗਏ, ਇੱਥੋਂ ਤੱਕ ਸੀਨਾਈ ਪਹਾੜ ਵੀ, ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਪਿਘਲ ਗਿਆ।
6“ਅਨਾਥ ਦੇ ਪੁੱਤਰ ਸ਼ਮਗਾਰ ਦੇ ਦਿਨਾਂ ਵਿੱਚ, ਯਾਏਲ ਦੇ ਦਿਨਾਂ ਵਿੱਚ, ਸੜਕਾਂ ਖਾਲੀ ਰਹਿੰਦੀਆਂ ਸਨ, ਅਤੇ ਮੁਸਾਫਰ ਪੈਹਿਆਂ ਦੇ ਰਸਤੇ ਤੁਰਦੇ ਸਨ।
7ਇਸਰਾਏਲ ਵਿੱਚ ਆਗੂ ਮੁੱਕ ਗਏ, ਉਹ ਉਦੋਂ ਤੱਕ ਰੁਕੇ ਰਹੇ ਜਦੋਂ ਤੱਕ ਮੈਂ, ਦਬੋਰਾਹ ਅਹੁਦਾ ਨਹੀਂ ਸੰਭਾਲ ਲਿਆ, ਜਦੋਂ ਤੱਕ ਮੈਂ ਇਸਰਾਏਲ ਵਿੱਚ ਇੱਕ ਮਾਂ ਵਾਂਗ ਨਹੀਂ ਉੱਠੀ।
8ਜਦੋਂ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ ਤਦ ਉਹਨਾਂ ਦੇ ਫਾਟਕਾਂ ਕੋਲ ਲੜਾਈ ਹੋਈ। ਪਰ ਉਹਨਾਂ ਕੋਲ ਲੜਾਈ ਲਈ ਨਾ ਤਾਂ ਢਾਲ਼ ਤੇ ਨਾਂ ਹੀ ਬਰਛੇ ਸੀ, ਜਦਕਿ ਇਸਰਾਏਲ ਦੇ ਚਾਲੀ ਹਜ਼ਾਰ ਲੋਕ ਸਨ।