ਨਿਆਈਂ 5

“ਹੇ ਯਾਹਵੇਹ, ਜਦੋਂ ਤੂੰ ਸੇਈਰ ਤੋਂ ਨਿੱਕਲਿਆ, ਜਦੋਂ ਤੂੰ ਅਦੋਮ ਦੀ ਧਰਤੀ ਤੋਂ ਕੂਚ ਕੀਤੀ, ਤਾਂ ਧਰਤੀ ਕੰਬ ਗਈ, ਅਕਾਸ਼ ਹਿੱਲ੍ਹ ਗਏ, ਬੱਦਲਾਂ ਤੋਂ ਵੀ ਮੀਹ ਵਰ੍ਹਿਆ।

Judges 5:4 (UKJV) LORD, when you went out of Seir, when you marched out of the field of Edom, the earth trembled, and the heavens dropped, the clouds also dropped water.

2“ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ, ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ, ਆਓ ਯਾਹਵੇਹ ਨੂੰ ਮੁਬਾਰਕ ਆਖੋ।

3“ਹੇ ਰਾਜਿਓ, ਹੇ ਹਾਕਮੋ ਧਿਆਨ ਨਾਲ ਸੁਣੋ! ਮੈ, ਹਾਂ ਮੈਂ ਯਾਹਵੇਹ ਲਈ ਗੀਤ ਗਾਵਾਂਗੀ, ਮੈਂ ਗੀਤ ਵਿੱਚ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਕਰਾਂਗੀ।

4“ਹੇ ਯਾਹਵੇਹ, ਜਦੋਂ ਤੂੰ ਸੇਈਰ ਤੋਂ ਨਿੱਕਲਿਆ, ਜਦੋਂ ਤੂੰ ਅਦੋਮ ਦੀ ਧਰਤੀ ਤੋਂ ਕੂਚ ਕੀਤੀ, ਤਾਂ ਧਰਤੀ ਕੰਬ ਗਈ, ਅਕਾਸ਼ ਹਿੱਲ੍ਹ ਗਏ, ਬੱਦਲਾਂ ਤੋਂ ਵੀ ਮੀਹ ਵਰ੍ਹਿਆ।

5ਯਾਹਵੇਹ ਦੇ ਅੱਗੇ ਪਹਾੜ ਕੰਬ ਗਏ, ਇੱਥੋਂ ਤੱਕ ਸੀਨਾਈ ਪਹਾੜ ਵੀ, ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਪਿਘਲ ਗਿਆ।

6“ਅਨਾਥ ਦੇ ਪੁੱਤਰ ਸ਼ਮਗਾਰ ਦੇ ਦਿਨਾਂ ਵਿੱਚ, ਯਾਏਲ ਦੇ ਦਿਨਾਂ ਵਿੱਚ, ਸੜਕਾਂ ਖਾਲੀ ਰਹਿੰਦੀਆਂ ਸਨ, ਅਤੇ ਮੁਸਾਫਰ ਪੈਹਿਆਂ ਦੇ ਰਸਤੇ ਤੁਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.