1ਉਸ ਦਿਨ ਦਬੋਰਾਹ ਅਤੇ ਅਬੀਨੋਆਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:
2“ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ, ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ, ਆਓ ਯਾਹਵੇਹ ਨੂੰ ਮੁਬਾਰਕ ਆਖੋ।
3“ਹੇ ਰਾਜਿਓ, ਹੇ ਹਾਕਮੋ ਧਿਆਨ ਨਾਲ ਸੁਣੋ! ਮੈ, ਹਾਂ ਮੈਂ ਯਾਹਵੇਹ ਲਈ ਗੀਤ ਗਾਵਾਂਗੀ, ਮੈਂ ਗੀਤ ਵਿੱਚ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਕਰਾਂਗੀ।
4“ਹੇ ਯਾਹਵੇਹ, ਜਦੋਂ ਤੂੰ ਸੇਈਰ ਤੋਂ ਨਿੱਕਲਿਆ, ਜਦੋਂ ਤੂੰ ਅਦੋਮ ਦੀ ਧਰਤੀ ਤੋਂ ਕੂਚ ਕੀਤੀ, ਤਾਂ ਧਰਤੀ ਕੰਬ ਗਈ, ਅਕਾਸ਼ ਹਿੱਲ੍ਹ ਗਏ, ਬੱਦਲਾਂ ਤੋਂ ਵੀ ਮੀਹ ਵਰ੍ਹਿਆ।
5ਯਾਹਵੇਹ ਦੇ ਅੱਗੇ ਪਹਾੜ ਕੰਬ ਗਏ, ਇੱਥੋਂ ਤੱਕ ਸੀਨਾਈ ਪਹਾੜ ਵੀ, ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਪਿਘਲ ਗਿਆ।