22ਜਦੋਂ ਗਿਦਾਊਨ ਨੂੰ ਪਤਾ ਲੱਗਾ ਕਿ ਇਹ ਯਾਹਵੇਹ ਦਾ ਦੂਤ ਸੀ, ਤਾਂ ਉਸ ਨੇ ਕਿਹਾ, “ਹਾਏ! ਹੇ ਪ੍ਰਭੂ ਯਾਹਵੇਹ! ਮੈਂ ਯਾਹਵੇਹ ਦੇ ਦੂਤ ਨੂੰ ਆਹਮੋ-ਸਾਹਮਣੇ ਦੇਖਿਆ ਹੈ!”
23ਪਰ ਯਾਹਵੇਹ ਨੇ ਉਸਨੂੰ ਕਿਹਾ, “ਸ਼ਾਂਤੀ ਹੋਵੇ! ਨਾ ਡਰ। ਤੂੰ ਮਰੇਗਾ ਨਹੀਂ।”
24ਇਸ ਲਈ ਗਿਦਾਊਨ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਾਹਵੇਹ ਸ਼ਾਲੋਮ ਰੱਖਿਆ। ਇਹ ਅੱਜ ਤੱਕ ਉਹ ਜਗਵੇਦੀ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।
25ਉਸੇ ਰਾਤ ਯਾਹਵੇਹ ਨੇ ਉਸ ਨੂੰ ਆਖਿਆ, “ਆਪਣੇ ਪਿਤਾ ਦੇ ਇੱਜੜ ਵਿੱਚੋਂ ਦੂਜਾ ਬਲਦ ਲੈ ਜੋ ਸੱਤ ਸਾਲ ਦਾ ਹੈ ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸ ਦੇ ਕੋਲ ਅਸ਼ੇਰਾਹ ਦੇਵੀ ਨੂੰ ਵੱਢ ਦੇ।
26ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਇਸ ਪੱਥਰ ਉੱਤੇ ਰੀਤ ਅਨੁਸਾਰ ਇੱਕ ਜਗਵੇਦੀ ਬਣਾ, ਅਤੇ ਉਸ ਦੂਜੇ ਬਲਦ ਨੂੰ ਲੈ ਅਤੇ ਉਸ ਨੂੰ ਅਸ਼ੇਰਾਹ ਦੀ ਲੱਕੜ ਨਾਲ ਜਿਸ ਨੂੰ ਤੂੰ ਵੱਢੇਗਾ, ਜਲਾ ਕੇ ਹੋਮ ਦੀ ਬਲੀ ਚੜ੍ਹਾਂ।”